ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਇਕ ਪਾਸੇ ਜਿੱਥੇ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਉੱਥੇ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਇਕ ਵਾਰ ਫਿਰ ਸਖ਼ਤੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੀਆਂ 11 ਮਾਰਕਿਟਾਂ 'ਚ ਓਡ-ਈਵਨ ਫਾਰਮੂਲੇ ਨੂੰ ਲਾਗੂ ਕਰ ਦਿੱਤਾ, ਜਦੋਂ ਕਿ ਕਈ ਦੁਕਾਨਾਂ ਨੂੰ ਬੰਦ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸ਼ਿਵ ਸੈਨਾ ਪ੍ਰਧਾਨ ਨੂੰ ਆਇਆ ਧਮਕੀ ਭਰਿਆ ਫੋਨ, ਕੈਪਟਨ ਤੇ DGP ਨੂੰ ਦੱਸਿਆ ਨਿਸ਼ਾਨੇ 'ਤੇ
6 ਦਿਨ ਤੱਕ ਓਡ-ਈਵਨ ਫਾਰਮੂਲੇ ਤਹਿਤ ਖੁੱਲ੍ਹਣਗੀਆਂ ਦੁਕਾਨਾਂ
ਸਲਾਹਕਾਰ ਮਨੋਜ ਪਰਿਦਾ ਨੇ ਸੈਕਟਰ-41 ਦੀ ਕ੍ਰਿਸ਼ਨਾ ਮਾਰਕਿਟ, ਬੁੜੈਲ ਚੌਂਕ ਸਥਿਤ ਓਲਡ ਪੀ. ਐੱਨ. ਬੀ. ਬੈਂਕ ਕੋਲ ਵਾਲੀ ਮਾਰਕਿਟ, ਸੈਕਟਰ-22 ਦੀ ਸ਼ਾਸਤਰੀ ਮਾਰਕਿਟ, ਸੈਕਟਰ-15 ਦੀ ਪਟੇਲ ਮਾਰਕਿਟ, ਸੈਕਟਰ-8 ਦੀ ਇੰਟਰਨਲ ਮਾਰਕਿਟ, ਸੈਕਟਰ-20 ਦੀ ਆਜ਼ਾਦ ਅਤੇ ਪੈਲੇਸ ਮਾਰਕਿਟ, ਸੈਕਟਰ-21 ਦੀ ਬੂਥ ਮਾਰਕਿਟ, ਸੈਕਟਰ-19 ਦਾ ਪਾਲਿਕਾ ਬਾਜ਼ਾਰ, ਸਦਰ ਮਾਰਕਿਟ ਅਤੇ ਸੈਕਟਰ-27 ਦੀ ਜਨਤਾ ਮਾਰਕਿਟ ਦੀਆਂ ਦੁਕਾਨਾਂ ਹੁਣ ਅਗਲੇ 6 ਦਿਨ ਤੱਕ ਓਡ-ਈਵਨ ਫਾਰਮੂਲੇ ਤਹਿਤ ਹੀ ਖੋਲ੍ਹਣ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਸੈਕਟਰ-43 ਦੀ ਸਕੂਟਰ ਰਿਪੇਅਰ ਮਾਰਕਿਟ ਹਰ ਐਤਵਾਰ ਬੰਦ ਰਹੇਗੀ।
ਇਹ ਵੀ ਪੜ੍ਹੋ : 'ਪ੍ਰੇਮ ਵਿਆਹ' ਕਰਕੇ ਵਸਾਈ ਸੀ ਨਵੀਂ ਦੁਨੀਆ, 2 ਮਹੀਨਿਆਂ ਬਾਅਦ ਹੋਇਆ ਦੁਖ਼ਦਾਈ ਅੰਤ
ਹਰ ਹਫ਼ਤੇ ਹੁਕਮਾਂ ਦੀ ਸਮੀਖਿਆ ਹੋਵੇਗੀ
ਉਥੇ ਹੀ ਪ੍ਰਸ਼ਾਸਨ ਨੇ ਸੈਕਟਰ-22 ਦੀ ਮੋਬਾਇਲ ਮਾਰਕਿਟ ਦੀਆਂ ਕੁਝ ਦੁਕਾਨਾਂ ਨੂੰ ਅਗਲੇ 6 ਦਿਨਾਂ ਤੱਕ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ 'ਚ ਐੱਸ. ਸੀ. ਓ. 1010-11 ਰਾਧਾ ਮਾਰਕਿਟ, ਐੱਸ. ਸੀ. ਓ. 1030-31 ਅਟਾਰੀ ਮਾਰਕਿਟ, ਐੇੱਸ. ਸੀ. ਓ. 1004 ਸਵੀਟੀ ਮਾਰਕਿਟ ਅਤੇ ਐੱਸ. ਸੀ. ਓ. 1003-04 ਸ਼ਾਮਲ ਹਨ। ਹੁਕਮਾਂ 'ਚ ਕਿਹਾ ਗਿਆ ਹੈ ਕਿ ਹਰ ਹਫ਼ਤੇ ਇਨ੍ਹਾਂ ਹੁਕਮਾਂ ਦੀ ਸਮੀਖਿਆ ਹੋਵੇਗੀ। ਉੱਥੇ ਹੀ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਐੱਸ. ਡੀ. ਐੱਮ. ਅਤੇ ਮਾਰਕਿਟ ਐਸੋਸੀਏਸ਼ਨ ਦੀ ਹੋਵੇਗੀ। ਨਿਯਮਾਂ ਦੀ ਉਲੰਘਣਾ ਕਰਨ ’ਤੇ ਕਾਰਵਾਈ ਵੀ ਕੀਤੀ ਜਾਵੇਗੀ। ਯੂ. ਟੀ. ਪ੍ਰਸ਼ਾਸਕ ਦੀ ਪ੍ਰਧਾਨਗੀ 'ਚ ਹੋਈ ਵਾਰ ਰੂਮ ਦੀ ਬੈਠਕ 'ਚ ਹੀ ਇਸ ਸਬੰਧੀ ਫ਼ੈਸਲਾ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਪਵੇਗਾ ਭਾਰੀ ਮੀਂਹ, ਮੌਸਮ ਮਹਿਕਮੇ ਨੇ ਕੀਤੀ ਭਵਿੱਖਬਾਣੀ
ਹੋਰ ਬੀਮਾਰੀਆਂ ਨਾਲ ਗ੍ਰਸਤ ਮਰੀਜ਼ਾਂ ਦਾ ਰੱਖੋ ਧਿਆਨ
ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਸ਼ਹਿਰ ਦੇ ਤਿੰਨੇ ਹਸਪਤਾਲਾਂ ਦੇ ਪ੍ਰਮੁੱਖਾਂ ਨੂੰ ਹੁਕਮ ਦਿੱਤੇ ਕਿ ਉਹ ਕੋਰੋਨਾ ਦੀ ਲਪੇਟ 'ਚ ਆਏ ਬਜ਼ੁਰਗ ਵਿਅਕਤੀ ਅਤੇ ਪਹਿਲਾਂ ਤੋਂ ਹੀ ਹੋਰ ਬੀਮਾਰੀਆਂ ਨਾਲ ਗ੍ਰਸਤ ਲੋਕਾਂ ਦੀ ਖਾਸ ਤੌਰ ’ਤੇ ਦੇਖ-ਭਾਲ ਕਰਨ। ਉਨ੍ਹਾਂ ਪੀ. ਜੀ. ਆਈ. ਦੇ ਡਾਇਰੈਕਟਰ ਨੂੰ ਰੈਪਿਡ ਐਂਟੀਜਨ ਟੈਸਟਿੰਗ ਦੀ ਸ਼ੁਰੂਆਤ ਕਰਨ ਦੇ ਹੁਕਮ ਦਿੱਤੇ, ਤਾਂ ਕਿ ਘੱਟ ਸਮੇਂ 'ਚ ਜ਼ਿਆਦਾ ਤੋਂ ਜ਼ਿਆਦਾ ਲਾਗ ਦੀ ਪਛਾਣ ਕੀਤੀ ਜਾ ਸਕੇ। ਬਦਨੌਰ ਨੇ ਸਿਹਤ ਮਹਿਕਮੇ ਨੂੰ ਹੁਕਮ ਦਿੱਤਾ ਕਿ ਉਹ ਟੀਮਾਂ ਤਿਆਰ ਕਰਨ, ਜੋ ਐਂਬੂਲੈਂਸ 'ਚ ਐਂਟੀਜਨ ਟੈਸਟਿੰਗ ਕਿੱਟ ਰੱਖ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਲੋਕਾਂ ਦੀ ਕੋਰੋਨਾ ਜਾਂਚ ਕਰਨ। ਸਲਾਹਕਾਰ ਮਨੋਜ ਪਰਿਦਾ ਨੇ ਦੱਸਿਆ ਕਿ ਨਿੱਜੀ ਲੈਬਾਰਟਰੀ ਨੂੰ ਰੈਪਿਡ ਐਂਟੀਜਨ ਟੈਸਟਿੰਗ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਨਾਲ ਹੁਣ ਉਹ ਵੀ ਇਸ ਨਾਲ ਟੈਸਟਿੰਗ ਕਰ ਸਕਣਗੇ।
ਵੱਡੀ ਵਾਰਦਾਤ: 4 ਵਿਅਕਤੀਆਂ ਵਲੋਂ 13 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ
NEXT STORY