ਤਲਵੰਡੀ ਭਾਈ (ਗੁਲਾਟੀ) - ਭਾਰਤੀ ਕਿਸਾਨ ਯੂਨੀਅਨ ਕ੍ਰਾਤੀਕਾਰੀ ਪੰਜਾਬ ਇਕਾਈ ਤਲਵੰਡੀ ਭਾਈ ਦੀ ਇਕ ਮੀਟਿੰਗ ਪਿੰਡ ਸੁਲਹਾਣੀ ਦੇ ਗੁਰਦੁਆਰਾ ਸਾਹਿਬ ਵਿਖੇ ਇਲਾਕਾ ਪ੍ਰਧਾਨ ਅਮਰਜੀਤ ਸਿੰਘ ਵੀਰੂ ਦੀ ਦੇਖ ਰੇਖ ਹੇਠਾਂ ਹੋਈ। ਮੀਟਿੰਗ 'ਚ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਵਿਸ਼ੇਸ ਤੌਰ 'ਤੇ ਸ਼ੂਮਲੀਅਤ ਕੀਤੀ। ਮੀਟਿੰਗ 'ਚ ਇਕੱਤਰਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਕਿਸਾਨਾਂ ਦਾ ਸਮੱਚਾ ਕਰਜ਼ਾ ਮਾਫ਼ ਕਰਨ ਦਾ ਲਾਰਾ ਲਾ ਕੇ ਕਿਸਾਨਾਂ ਤੋਂ ਵੋਟਾਂ ਬਟੋਰੀਆਂ ਅਤੇ ਹਕੂਮਤ 'ਚ ਆਈ। ਮੀਟਿੰਗ 'ਚ ਕਿਸਾਨਾਂ ਨੇ ਦੱਸਿਆ ਕਿ ਪਿੰਡ ਹਰਾਜ, ਸੁਲਹਾਣੀ, ਵਾੜਾ ਜਵਾਹਰ ਸਿੰਘ ਵਾਲਾ ਨੂੰ ਆਉਣ ਵਾਲੀ ਨਹਿਰ ਐੱਲ. ਆਰ. ਆਈ. 'ਚ ਬਿਲਕੁਲ ਪਾਣੀ ਨਹੀਂ ਆ ਰਿਹਾ। ਜਦੋਂ ਕਿਸਾਨਾਂ ਨੂੰ ਆਪਣੀਆਂ ਫਸਲਾਂ ਲਈ ਪਾਣੀ ਦੀ ਲੋੜ ਹੁੰਦੀ ਹੈ, ਉਸ ਵਕਤ ਇਸ ਨਹਿਰ 'ਚ ਪਾਣੀ ਨਹੀਂ ਹੁੰਦਾ। ਜ਼ਰੂਰਤ ਨਾ ਹੋਣ 'ਤੇ ਪਾਣੀ ਛੱਡ ਦਿੱਤਾ ਜਾਂਦਾ ਹੈ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਣਦੇ ਪਾਣੀ ਦਾ ਹੱਕ ਨਾ ਦਿੱਤਾ ਤਾਂ ਕਿਸਾਨ ਜਥੇਬੰਦੀ ਸੰਘਰਸ਼ ਸ਼ੁਰੂ ਕਰੇਗੀ। ਮੀਟਿੰਗ 'ਚ ਕਾਲੇ ਕਾਨੂੰਨ ਪੋਕਾ ਅਤੇ ਨਿੱਜੀ ਅਤੇ ਸਰਕਾਰੀ ਭੰਨਤੋੜ ਰੋਕੂ ਕਾਨੂੰਨ ਰੱਦ ਕਰਵਾਉਣ ਸਬੰਧੀ ਬਰਨਾਲਾ ਵਿਖੇ 16 ਜਨਵਰੀ ਨੂੰ ਕੀਤੀ ਜਾ ਰਹੀ ਰੈਲੀ ਦੀ ਵਿਉਤਬੰਦੀ ਕੀਤੀ। ਮੀਟਿੰਗ 'ਚ ਪੁਸ਼ਪਿੰਦਰ ਸਿੰਘ ਇਕਾਈ ਪ੍ਰਧਾਨ ਹਰਾਜ, ਸੁਖਮੰਦਰ ਸਿੰਘ, ਹਰਜੀਤ ਸਿੰਘ ਸੋਨੀ ਆਦਿ ਕਿਸਾਨ ਮੌਜੂਦ ਸਨ।
ਨੈਸ਼ਨਲ ਯੂਥ ਫੈਸਟੀਵਲ 'ਚ ਭਾਗ ਲੈਣ ਲਈ ਰਾਜਬੀਰ ਸਿੰਘ ਚੀਮਾ ਸਾਥੀਆਂ ਸਮੇਤ ਰਵਾਨਾ
NEXT STORY