ਨਵਾਂਸ਼ਹਿਰ (ਤ੍ਰਿਪਾਠੀ) : ਧੁੰਦ 'ਚ ਸੜਕ ਪਾਰ ਕਰ ਰਿਹਾ ਇਕ ਵਿਅਕਤੀ ਟਰੱਕ ਦੀ ਲਪੇਟ ਵਿਚ ਆਉਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੁਲਸ ਦੇ ਜਾਂਚ ਅਧਿਕਾਰੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ ਸਾਡੇ 7 ਵਜੇ ਪਿੰਡ ਸਲੋਹ ਵਾਸੀ ਭਜਨ ਲਾਲ (60) ਸਵੇਰੇ ਜਦੋਂ ਸਾਈਕਲ 'ਤੇ ਆਪਣੇ ਟੀ ਸਟਾਲ 'ਤੇ ਜਾਣ ਲਈ ਚੰਡੀਗੜ੍ਹ ਰੋਡ ਤੋਂ ਸੜਕ ਪਾਰ ਕਰ ਰਿਹਾ ਸੀ ਤਾਂ ਧੁੰਦ ਕਾਰਨ ਇਕ ਟਰੱਕ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਕਾਂਗਰਸ ਸਰਕਾਰ ਦੀ ਗੁੰਡਾਗਰਦੀ ਨੇ ਮੁਗਲ ਰਾਜ ਨੂੰ ਵੀ ਮਾਤ ਪਾਈ : ਬਾਦਲ
NEXT STORY