ਸੁਨਾਮ(ਬਾਂਸਲ, ਮੰਗਲਾ)— ਇੰਦਰਾ ਬਸਤੀ 'ਚ ਹੋਈ ਇਕ ਰਿਵਾਲਵਰ ਅਤੇ ਕਾਰਤੂਸ ਦੀ ਚੋਰੀ ਦੀ ਵਾਰਦਾਤ ਨੂੰ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਪੁਲਸ ਨੇ ਹੱਲ ਕਰ ਲਿਆ ਹੈ। ਜਾਣਕਾਰੀ ਮੁਤਾਬਕ ਬਸਤੀ ਦਾ ਰਹਿਣ ਵਾਲਾ ਵਿਵੇਕ ਗਰਗ ਘਰ ਦੇ ਬਾਹਰ ਗੱਡੀ ਸਟਾਰਟ ਕਰਕੇ ਉਸ 'ਚ ਰਿਵਾਲਵਰ ਅਤੇ ਲੈਪਟਾਪ ਰੱਖ ਕੇ ਇਕ ਮਿੰਟ ਲਈ ਅੰਦਰ ਚਲਾ ਗਿਆ ਅਤੇ ਇਕ ਮੋਟਰਸਾਈਕਲ ਸਵਾਰ ਗੱਡੀ 'ਚੋਂ ਲੈਪਟਾਪ ਅਤੇ ਰਿਵਾਲਵਰ ਚੋਰੀ ਕਰਕੇ ਫਰਾਰ ਹੋ ਗਿਆ। ਘਟਨਾ ਸਮੇਂ ਘਰ ਦੇ ਨੇੜੇ ਇਕ ਦਫਤਰ ਦੇ ਬਾਹਰ ਕੈਮਰੇ 'ਚ ਉਕਤ ਘਟਨਾ ਕੈਦ ਹੋ ਗਈ। ਅੱਗੇ ਜਾ ਕੇ ਕਮਲ ਕੁਮਾਰ ਦੇ ਘਰ ਦੇ ਬਾਹਰ ਲੱਗੇ ਕੈਮਰੇ 'ਚ ਉਕਤ ਮੋਟਰਸਾਈਕਲ ਦਾ ਨੰਬਰ ਦਿਖਾਈ ਦਿੱਤਾ, ਜਿਸ ਤੋਂ ਇਹ ਵਾਰਦਾਤ ਟਰੇਸ ਕੀਤੀ ਗਈ। ਡੀ. ਐੱਸ. ਪੀ. ਵਿਲੀਅਮ ਜੇਜੀ ਨੇ ਦੱਸਿਆ ਕਿ ਹੈਰਾਨੀਜਨਕ ਗੱਲ ਉਦੋਂ ਸਾਹਮਣੇ ਆਈ ਜਦੋਂ ਇਕੋ ਨੰਬਰ 'ਤੇ 2 ਮੋਟਰਸਾਈਕਲ ਸ਼ਹਿਰ 'ਚ ਚੱਲਦੇ ਹੋਣ ਦਾ ਮਾਮਲਾ ਸਾਹਮਣੇ ਆਇਆ।
ਮੋਬਾਇਲ 'ਚ ਖਿੱਚੀ ਮਿਲੀ ਰਿਵਾਲਵਰ ਦੀ ਫੋਟੋ:
ਮੋਟਰਸਾਈਕਲ ਦਾ ਨੰਬਰ ਗੁਲਸ਼ਨ ਕੁਮਾਰ ਦੇ ਨਾਂ 'ਤੇ ਹੋਣ 'ਤੇ ਉਸ ਤੋਂ ਪੁੱਛਗਿੱਛ ਦੌਰਾਨ ਉਸ ਦੇ ਮੋਬਾਇਲ ਦੀ ਗੈਲਰੀ ਚੈੱਕ ਕਰਨ 'ਤੇ ਚੋਰੀਸ਼ੁਦਾ 32 ਬੋਰ ਰਿਵਾਲਵਰ ਦੀ ਫੋਟੋ ਖਿੱਚੀ ਮਿਲੀ। ਉਸ ਨੇ ਦੱਸਿਆ ਕਿ ਇਹ ਰਿਵਾਲਵਰ ਉਸ ਦੇ ਦੋਸਤ ਪੰਕਜ ਕੁਮਾਰ ਦਾ ਹੈ, ਜਿਸ ਨੂੰ ਕਾਬੂ ਕਰਕੇ ਪੁਲਸ ਨੇ ਚੋਰੀਸ਼ੁਦਾ 32 ਬੋਰ ਰਿਵਾਲਵਰ ਸਣੇ 6 ਜ਼ਿੰਦਾ ਕਾਰਤੂਸ ਅਤੇ ਕਵਰ ਬਰਾਮਦ ਕਰ ਲਿਆ। ਪੁਲਸ ਨੇ ਕੇਸ ਦਰਜ ਕਰ ਕੇ ਗੁਲਸ਼ਨ ਕੁਮਾਰ ਤੇ ਪੰਕਜ ਕੁਮਾਰ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ।
ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਭੇਦਭਰੀ ਹਾਲਤ 'ਚ ਅਗਨ ਭੇਟ
NEXT STORY