ਬੁੱਲ੍ਹੋਵਾਲ (ਜਸਵਿੰਦਰਜੀਤ)- ਪੁਲਸ ਥਾਣਾ ਬੁੱਲ੍ਹੋਵਾਲ ਵੱਲੋਂ ਲੁੱਟਖੋਹਾਂ ਕਰਨ ਵਾਲੇ ਇਕ ਵਿਅਕਤੀ ਕੋਲੋਂ ਇਕ ਮੋਟਰਸਾਈਕਲ, ਲੋਹੇ ਦੀ ਦਾਤਰ ਅਤੇ ਇਕ ਹੋਰ ਆਰ. ਸੀ. ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਬੁੱਲ੍ਹੋਵਾਲ ਦੇ ਮੁਖੀ ਯਾਦਵਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੁਲਸ ਥਾਣਾ ਬੁੱਲ੍ਹੋਵਾਲ ਵਿਖੇ ਮੁਕੱਦਮਾ ਨੰ. 9 ਮਿਤੀ 26.1.18 ਦੀ ਧਾਰਾ 379 ਬੀ, 411, 482, 34 ਆਈ. ਪੀ. ਐ¤ਸ. ਤਹਿਤ ਦੋਸ਼ੀ ਜਤਿੰਦਰ ਕੁਮਾਰ ਜਿੰਦੀ ਪੁੱਤਰ ਰਾਜ ਕੁਮਾਰ ਵਾਸੀ ਭੂੰਗਾ ਨੂੰ ਇਕ ਦਿਨਾ ਰਿਮਾਂਡ ’ਤੇ ਲਿਆਂਦਾ ਗਿਆ ਸੀ। ਪੁਲਸ ਰਿਮਾਂਡ ਦੌਰਾਨ ਦੋਸ਼ੀ ਵਲੋਂ ਕੀਤੀਆਂ ਵੱਖ-ਵੱਖ ਲੁੱਟ-ਖੋਹ ਦੀਆਂ ਘਟਨਾਵਾਂ ਬਾਰੇ ਪਤਾ ਲੱਗਿਆ।
ਪੁਲਸ ਦੀ ਟੀਮ ਵੱਲੋਂ ਜਤਿੰਦਰ ਕੁਮਾਰ ਜਿੰਦੀ ਦੀ ਹਵੇਲੀ ’ਚੋਂ ਚੋਰੀ ਕੀਤਾ ਹੋਇਆ ਮੋਟਰਸਾਈਕਲ ਨੰ. ਐ¤ਚ. ਪੀ. 20 ਈ 2949, ਇਕ ਹੋਰ ਮੋਟਰਸਾਈਕਲ ਦੀ ਆਰ. ਸੀ. ਅਤੇ ਲੋਹੇ ਦੀ ਦਾਤਰ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਦੋਸ਼ੀ ਵੱਲੋਂ ਭੂੰਗਾ, ਦੋਸੜਕਾ ਅਤੇ ਚੌਟਾਲਾ ਵਿਖੇ ਕੀਤੀਆਂ ਗਈਆਂ ਵੱਖ-ਵੱਖ ਲੁੱਟ-ਖੋਹ ਦੀਆਂ ਵਾਰਦਾਤਾਂ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਐ¤ਸ. ਆਈ. ਹਰਜਿੰਦਰ ਸਿੰਘ, ਏ. ਐ¤ਸ. ਆਈ. ਮੋਹਨ ਲਾਲ, ਏ. ਐ¤ਸ. ਆਈ. ਸੁਸ਼ੀਲ ਕੁਮਾਰ, ਏ. ਐ¤ਸ. ਆਈ. ਸੁਖਦੇਵ ਵੀ ਹਾਜ਼ਰ ਸਨ।
ਮੋਹਾਲੀ ਦੇ ਇਸ ਪਿੰਡ ’ਚ ਖੇਡੀ ਜਾਂਦੀ ਹੈ ਅਨੋਖੀ ਹੋਲੀ, ਸੁਣ ਨਹੀਂ ਕਰੋਗੇ ਯਕੀਨ (ਵੀਡੀਓ)
NEXT STORY