ਰੂਪਨਗਰ (ਵਿਜੇ)— ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰੂਪਨਗਰ ਥਾਣਾ ਸਦਰ ਦੀ ਪੁਲਸ ਵੱਲੋਂ ਇਕ ਨੌਜਵਾਨ ਨੂੰ ਇਕ ਕੁਇੰਟਲ ਭੁੱਕੀ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਰਾਜਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਰੂਪਨਗਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਬੱਸ ਅੱਡਾ ਭਿਉਰਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਚੈਕਿੰਗ ਕਰਦੇ ਸਮੇਂ ਇਕ ਟਰੱਕ ਪੀ. ਬੀ. 11ਸੀ. ਐੱਲ.2937 ਕੁਰਾਲੀ ਤੋਂ ਰੂਪਨਗਰ ਵੱਲ ਆਉਂਦਾ ਦਿਖਾਈ ਦਿੱਤਾ। ਪੁਲਸ ਨੇ ਡਰਾਈਵਰ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਉਹ ਟਰੱਕ ਨੂੰ ਇਕ ਸਾਈਡ 'ਤੇ ਲਲਗਾ ਕੇ ਉਥੋਂ ਭੱਜਣ ਲੱਗਾ। ਇਸੇ ਦੌਰਾਨ ਪੁਲਸ ਪਾਰਟੀ ਸਮੇਤ ਉਸ ਨੂੰ ਕਾਬੂ ਕਰ ਲਿਆ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਟਰੱਕ ਦੀ ਤਲਾਸ਼ੀ ਲੈਣ 'ਤੇ ਉਸ ਦੇ ਟਰੱਕ ਵਿਚੋਂ ਇਕ ਕੁਇੰਟਲ ਭੁੱਕੀ ਬਰਾਮਦ ਕੀਤੀ ਗਈ। ਫੜੇ ਗਏ ਵਿਅਕਤੀ ਦੀ ਪਛਾਣ ਬਲਜੀਤ ਸਿੰਘ ਪੁੱਤਰ ਬਾਰਾ ਸਿੰਘ ਵਾਸੀ ਖਮਾਣੋ ਜ਼ਿਲਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਉਹ ਰਾਜਸਥਾਨ ਦੇ ਕਬਸਾ ਮੰਗਲਵਾੜਾ ਤੋਂ ਲਿਆ ਕੇ ਪੰਜਾਬ 'ਚ ਵੇਚਦਾ ਹੈ। ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਉਸ ਦੇ ਖਿਲਾਫ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੂਪਨਗਰ 'ਚ ਵੱਡੀ ਵਾਰਦਾਤ, ਸ਼ਰੇਆਮ ਵੱਢਿਆ ਨੌਜਵਾਨ (ਵੀਡੀਓ)
NEXT STORY