ਜਲੰਧਰ(ਦੀਪਕ)— ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਭਾਰਗਵ ਕੈਂਪ ਦੀ ਪੁਲਸ ਵੱਲੋਂ ਇਕ ਨੌਜਵਾਨ ਨੂੰ 6 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਏ. ਐੱਸ. ਆਈ. ਸਤਨਾਮ ਸਿੰਘ ਦੀ ਨਿਗਰਾਨੀ ਹੇਠ ਪੁਲਸ ਪਾਰਟੀ ਨੇ ਮਾਤਾ ਰਾਣੀ ਚੌਂਕ ਮਾਡਲ ਟਾਊਨ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇਕ ਆਉਂਦੀ ਹੋਈ ਜਿਨ ਕਾਰ ਨੰਬਰ-ਪੀ.ਬੀ.10-ਏ.ਐੱਮ-6758 ਨੂੰ ਰੋਕਿਆ ਤਾਂ ਤਲਾਸ਼ੀ ਲੈਣ 'ਤੇ ਕਾਰ 'ਚੋਂ ਨਾਜਾਇਜ਼ ਸ਼ਰਾਬ ਦੀਆਂ 6 ਪੇਟੀਆਂ ਮਾਰਕਾ ਕੈਸ਼ ਵਿਸਕੀ ਤੇ ਆਫਸਰ ਚੁਆਇਸ ਬਲਿਊ ਦੀਆਂ ਬਰਾਮਦ ਕੀਤੀਆਂ। ਫੜੇ ਗਏ ਦੋਸ਼ੀ ਦੀ ਪਛਾਣ ਅਮਿਤ ਕੁਮਰ ਉਰਫ ਮਿੰਦੀ ਵਾਸੀ ਦਾਨਿਸ਼ਮੰਦਾ ਲਸੂੜੀ ਮੁਹੱਲੇ ਦੇ ਰੂਪ 'ਚ ਹੋਈ ਹੈ। ਪੁਲਸ ਵੱਲੋਂ ਪੁੱਛਗਿੱਛ ਕਰਨ 'ਤੇ ਉਹ ਸ਼ਰਾਬ ਰੱਖਣ ਸਬੰਧੀ ਕੋਈ ਲਾਇਸੈਂਸ ਪੇਸ਼ ਨਾ ਕਰ ਸਕਿਆ ਅਤੇ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਉਸ ਦੇ ਖਿਲਾਫ ਥਾਣਾ ਭਾਰਗੋ ਕੈਂਪ ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਦੋਸ਼ੀ ਕੋਲੋਂ ਪੁੱਛਗਿੱਛ ਕਰ ਰਹੀ ਹੈ ਕਿ ਉਹ ਇਹ ਸ਼ਰਾਬ ਕਿੱਥੋਂ ਲੈ ਕੇ ਆਇਆ ਹੈ ਅਤੇ ਕਿੱਥੇ ਵੇਚਣ ਵਾਲਾ ਸੀ।
ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਤੋਂ ਨਸ਼ੀਲਾ ਪਦਾਰਥ ਬਰਾਮਦ
NEXT STORY