ਹਰਿਆਣਾ/ਭੂੰਗਾ (ਰੱਤੀ, ਰਾਜਪੂਤ, ਭਟੋਆ)— ਥਾਣਾ ਹਰਿਆਣਾ ਪੁਲਸ ਦੁਆਰਾ ਇਕ ਵਿਅਕਤੀ ਕੋਲੋਂ 22 ਬੋਤਲਾਂ ਸ਼ਰਾਬ ਕਾਬੂ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਜਦ ਸ਼ੱਕੀ ਲੋਕਾਂ ਤੇ ਵਾਹਨਾਂ ਦੀ ਚੈਕਿੰਗ ਕਰਨ ਦੇ ਲਈ ਕੂਟਾ ਮੋੜ 'ਤੇ ਮੌਜੂਦ ਸੀ ਤਾਂ ਪੁਲਸ ਨੇ ਇਕ ਨੌਜਵਾਨ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਜੌਹਲਾ ਥਾਣਾ ਗੜ੍ਹਦੀਵਾਲਾ ਦੇ ਕਬਜ਼ੇ 'ਚੋਂ ਇਹ ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਦੋਸ਼ੀ ਦੇ ਵਿਰੁੱਧ ਆਬਕਾਰੀ ਐਕਟ ਦੀ ਧਾਰਾ 61-1-14 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ। ਬਾਅਦ 'ਚ ਦੋਸ਼ੀ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਬਕਾਇਆ ਨਾ ਦੇਣ ਕਾਰਨ ਸਾਬਕਾ ਕਰਮਚਾਰੀਆਂ ਨੇ ਲਾਇਆ ਸਕੂਲ ਦੇ ਗੇਟ 'ਤੇ ਧਰਨਾ, ਕੀਤੀ ਨਾਅਰੇਬਾਜੀ
NEXT STORY