ਮੁੰਬਈ/ਜਲੰਧਰ-ਪੂਰੇ ਸਾਲ ਲਈ ਮੁਫਤ 3ਜੀ ਇੰਟਰਨੈੱਟ ਮਿਲ ਜਾਵੇ ਤਾਂ ਕੀ ਕਹਿਣੈ। ਇਸ ਗਣੇਸ਼ ਉਤਸਵ 'ਤੇ ਵੋਡਾਫੋਨ ਆਪਣੇ ਯੂਜ਼ਰਸ ਨੂੰ ਅਜਿਹਾ ਹੀ ਤੋਹਫਾ ਦੇ ਰਿਹਾ ਹੈ, ਪਰ ਇਹ ਤੋਹਫਾ ਪਾਉਣ ਲਈ ਗਾਹਕਾਂ ਨੂੰ ਥੋੜ੍ਹੀ ਮਿਹਨਤ ਕਰਨੀ ਪਵੇਗੀ। ਜੇਕਰ ਤੁਸੀਂ ਮੁੰਬਈ ਅਤੇ ਗੋਆ 'ਚ ਰਹਿੰਦੇ ਹੋ ਅਤੇ ਵੋਡਾਫੋਨ ਯੂਜ਼ਰ ਹੋ ਤਾਂ ਗਣੇਸ਼ ਦੀ ਮੂਰਤੀ ਦੀ ਫੋਟੋ ਕਲਿੱਕ ਕਰਕੇ # VodafoneGanpati ਨਾਂ ਤੋਂ ਫੋਟੋ ਨੂੰ ਪੋਸਟ ਕਰ ਦਿਓ। ਇਸ ਤੋਂ ਬਾਅਦ ਤੁਸੀਂ ਫਰੀ ਅਨਲਿਮਟਿਡ 3ਜੀ ਡਾਟਾ ਜਿੱਤਣ ਦਾ ਮੌਕਾ ਪਾ ਸਕੋਗੇ।
ਫੋਟੋ ਪੋਸਟ ਕਰਨ ਤੋਂ ਬਾਅਦ ਜੇਕਰ ਤੁਹਾਡੀ ਤਸਵੀਰ ਨੂੰ ਸਭ ਤੋਂ ਜ਼ਿਆਦਾ ਲਾਈਕ ਮਿਲਦੇ ਹਨ ਤਾਂ ਵੋਡਾਫੋਨ ਤੁਹਾਨੂੰ ਪੂਰਾ ਸਾਲ ਫਰੀ 'ਚ ਅਨਲਿਮਟਿਡ 3ਜੀ ਇੰਟਰਨੈੱਟ ਡਾਟਾ ਮੁਹੱਈਆ ਕਰਵਾਏਗਾ। ਕਰੀਬ 240 ਲੱਕੀ ਵੋਡਾਫੋਨ ਗਾਹਕਾਂ ਨੂੰ ਇਸ ਗਣੇਸ਼ ਉਤਸਵ 'ਤੇ ਸਾਲ ਭਰ ਲਈ ਫਰੀ ਅਨਲਿਮਟਿਡ 3ਜੀ ਡਾਟਾ ਮਿਲੇਗਾ। ਜੇਕਰ ਤੁਸੀਂ ਵੀ ਵੋਡਾਫੋਨ ਯੂਜ਼ਰ ਹੋ ਅਤੇ ਮੁੰਬਈ ਅਤੇ ਗੋਆ ਦੇ ਵਾਸੀ ਹੋ ਤਾਂ ਫਰੀ ਅਨਲਿਮਟਿਡ 3ਜੀ ਡਾਟਾ ਪਾਉਣ ਲਈ ਫੋਟੋ ਕਲਿੱਕ ਕਰਕੇ ਸ਼ੇਅਰ ਕਰੋ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਚੰਡੀਗੜ੍ਹ 'ਚ 'ਡੇਂਗੂ' ਨੇ ਫੈਲਾਈ ਦਹਿਸ਼ਤ, ਹੁਣ ਤੱਕ ਸ਼ਹਿਰ 'ਚ ਹੋ ਚੁੱਕੀਆਂ 4 ਮੌਤਾਂ
NEXT STORY