ਲੁਧਿਆਣਾ— ਰਿਸ਼ੀ ਨਗਰ ਨਿਵਾਸੀ ਇਕ ਲੜਕੀ ਨਾਲ ਸਗਾਈ ਕਰਨ ਤੋਂ ਬਾਅਦ ਉਸ ਦੇ ਹੀ ਮੁਹੱਲੇ ਦੀ ਦੂਜੀ ਲੜਕੀ ਨਾਲ ਵਿਆਹ ਕਰਨ ਜਾ ਰਹੇ ਨੌਜਵਾਨ ਦਾ ਉਸ ਸਮੇਂ ਭੇਦ ਖੁੱਲ੍ਹ ਗਿਆ ਜਦੋਂ ਪੀੜਤਾ ਨੇ ਉਸ ਲੜਕੀ ਨੂੰ ਆਪਣੀ ਸਗਾਈ ਦੀਆਂ ਤਸਵੀਰਾਂ ਦਿਖਾਈਆਂ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਥਾਣਾ ਪੀ. ਏ. ਯੂ. ਪੁਲਸ ਨੂੰ ਦਿੱਤੀ।
ਪੀੜਤ ਪੱਖ ਦੀ ਲੜਕੀ ਨੇ ਦੱਸਿਆ ਕਿ ਮਾਰਚ 2016 'ਚ ਉਸ ਦੀ ਸਗਾਈ ਕੁੰਦਨਪੁਰੀ ਨਿਵਾਸੀ ਨੌਜਵਾਨ ਦੇ ਨਾਲ ਸਰਾਭਾ ਨਗਰ ਸਥਿਤ ਇਕ ਹੋਟਲ 'ਚ ਹੋਈ ਸੀ। ਸਗਾਈ ਤੋਂ ਬਾਅਦ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਜ਼ਲਦੀ ਵਿਆਹ ਕਰਨ ਦੀ ਗੱਲ ਕਹੀ। ਪੈਸੇ ਨਾ ਹੋਣ ਕਾਰਨ ਪੀੜਤਾ ਦੇ ਪਿਤਾ ਨੇ ਆਪਣੀ ਦੁਕਾਨ ਮਾਰਕਿਟ ਰੇਟ ਤੋਂ ਅੱਧੇ 'ਚ ਵੇਚ ਦਿੱਤੀ ਤਾਂ ਜੋ ਧੀ ਦਾ ਵਿਆਹ ਵਧੀਆ ਹੋ ਸਕੇ।
ਇਸ ਤੋਂ ਬਾਅਦ ਦੋਹਾਂ ਪਰਿਵਾਰਾਂ ਨੇ ਵਿਆਹ ਲਈ 2 ਸਤੰਬਰ ਦੀ ਮਿਤੀ ਤੈਅ ਕਰ ਲਈ। ਲੜਕੀ ਦੇ ਪਿਤਾ ਨੇ ਵਿਆਹ ਲਈ ਪੱਖੋਵਾਲ ਰੋਡ ਸਥਿਤ ਇਕ ਪੈਲੇਸ ਵੀ ਬੁੱਕ ਕਰਵਾ ਲਿਆ ਸੀ। ਇਸ ਦੌਰਾਨ ਨੌਜਵਾਨ ਦੇ ਮਾਤਾ-ਪਿਤਾ ਨੇ ਪੈਲੇਸ ਪਸੰਦ ਨਾ ਆਉਣ ਦੀ ਗੱਲ ਕਹਿ ਕੇ ਦੂਜਾ ਪੈਲੇਸ ਬੁੱਕ ਕਰਵਾਉਣ ਦੀ ਗੱਲ ਕਹੀ। ਲੜਕੀ ਦੇ ਪਰਿਵਾਰ ਵਾਲੇ ਵੀ ਰਾਜੀ ਹੋ ਗਏ। ਫਿਰ ਉਨ੍ਹਾਂ ਨੇ ਵਿਆਹ ਦੀ ਮਿਤੀ ਅੱਗੇ ਵਧਾਉਣ ਦੀ ਗੱਲ ਕਹੀ ਤਾਂ ਜੋ ਉਹ ਲੋਕ ਆਸਾਨੀ ਨਾਲ ਕੋਈ ਦੂਜਾ ਪੈਲੇਸ ਬੁੱਕ ਕਰਵਾ ਲੈਣ ਪਰ ਲੜਕੀ ਅਤੇ ਉਸ ਦੇ ਮਾਤਾ-ਪਿਤਾ ਨੇ ਨਵੀ ਤਰੀਕ ਨਹੀਂ ਕੱਢਵਾਈ।
ਸਗਾਈ ਦੀ ਫੋਟੋ ਦਿਖਾਈ, ਦੂਜਾ ਰਿਸ਼ਤਾ ਟੁੱਟਿਆ
ਇਸ ਵਿਚਾਲੇ ਪੀੜਤ ਲੜਕੀ ਨੂੰ ਪਤਾ ਚੱਲਿਆ ਕਿ ਉਥੇ ਹੀ ਉਹ ਨੌਜਵਾਨ ਮੁਹੱਲੇ ਦੀ ਹੀ ਦੂਜੀ ਲੜਕੀ ਨਾਲ 3 ਦਸੰਬਰ ਨੂੰ ਵਿਆਹ ਕਰਨ ਜਾ ਰਿਹਾ ਹੈ। ਇਹ ਪਤਾ ਲੱਗਦੇ ਹੀ ਇਕ ਦਿਨ ਪਹਿਲਾਂ ਹੀ ਉਹ ਗੁਆਂਢੀ ਲੜਕੀ ਦੇ ਕੋਲ ਚਲੀ ਗਈ ਅਤੇ ਉਸ ਨੂੰ ਆਪਣੀ ਸਗਾਈ ਦੀ ਫੋਟੋ ਦਿਖਾਈ। ਜਿਸ ਨੂੰ ਦੇਖ ਉਕਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਰਿਸ਼ਤਾ ਤੋੜ ਦਿੱਤਾ।
ਸੜਕ ਹਾਦਸੇ 'ਚ ਇਕ ਔਰਤ ਦੀ ਮੌਤ
NEXT STORY