ਜਲੰਧਰ (ਅਨਿਲ ਪਾਹਵਾ)–ਕੈਂਸਰ ਦਾ ਨਾਂ ਸੁਣਦੇ ਹੀ ਅਕਸਰ ਲੋਕਾਂ ਦੇ ਦਿਲਾਂ-ਦਿਮਾਗ ’ਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਪਰ ਔਰਤਾਂ ’ਚ ਤੇਜ਼ੀ ਨਾਲ ਵਧ ਰਹੇ ਸਰਵੀਕਲ ਕੈਂਸਰ ਦਾ ਇਲਾਜ ਵੀ ਹੈ ਅਤੇ ਇਸ ਦੀ ਵੈਕਸੀਨ ਵੀ ਬਾਜ਼ਾਰ ’ਚ ਉਪਲੱਬਧ ਹੈ। ਇਸ ਕੈਂਸਰ ਦੀ ਰੋਕਥਾਮ ਲਈ ਸਮਾਜਿਕ ਸੰਗਠਨ ‘ਫੁਲਕਾਰੀ-ਬੀਮਨ ਆਫ਼ ਜਲੰਧਰ’ ਵੱਲੋਂ ਬੀੜਾ ਚੁੱਕਿਆ ਗਿਆ ਤਾਂਕਿ ਪੰਜਾਬ ਨੂੰ ਸਰਵੀਕਲ ਕੈਂਸਰ ਮੁਕਤ ਬਣਾਇਆ ਜਾ ਸਕੇ। ਇਸੇ ਸਬੰਧ ’ਚ ਔਰਤਾਂ ਨੂੰ ਜਾਗਰੂਕ ਕਰਨ ਲਈ ਫੁਲਕਾਰੀ ਵੱਲੋਂ ਐਤਵਾਰ ਪੰਜਾਬ ਕੇਸਰੀ ਦੇ ਸਹਿਯੋਗ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪੰਜਾਬ ਕੇਸਰੀ ਦਫ਼ਤਰ ’ਚ ਆਯੋਜਿਤ ਇਸ ਪ੍ਰੋਗਰਾਮ ’ਚ ਔਰਤਾਂ ਨੂੰ ਇਸ ਕੈਂਸਰ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਸੁਚੇਤ ਰਹਿਣ ਲਈ ਟਿਪਸ ਵੀ ਦਿੱਤੇ ਗਏ। ਫੁਲਕਾਰੀ ਦੀ ਉੱਪ-ਪ੍ਰਧਾਨ ਪ੍ਰੀਤਿਕਾ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਅੱਗੇ ਲਿਆਉਣ ਲਈ ਫੁਲਕਾਰੀ ਸੰਸਥਾ ਹਰ ਖੇਤਰ ’ਚ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਵੀਕਲ ਕੈਂਸਰ ਨਾਲ ਸਮਾਜ ਨੂੰ ਮੁਕਤ ਕਰਵਾਉਣ ਲਈ ਸੰਸਥਾ ਨੇ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਹ ਯਕੀਨਨ ਹੀ ਉਸ ’ਚ ਸਫ਼ਲ ਹੋਵੇਗੀ।
ਫੁਲਕਾਰੀ ਸੰਸਥਾ ਦੀ ਕੈਸ਼ੀਅਰ ਸ਼ਿਲਪਾ ਅਗਰਵਾਲ ਨੇ ਕਿਹਾ ਕਿ ਫੁਲਕਾਰੀ ਦੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਦੇਸ਼ ਦਾ ਪਹਿਲਾ ਸਰਵੀਕਲ ਕੈਂਸਰ ਮੁਕਤ ਸੂਬਾ ਬਣਾਇਆ ਜਾਵੇ, ਜਿਸ ਦੇ ਲਈ ਔਰਤਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰਵੀਕਲ ਕੈਂਸਰ ਲਈ ਫੁਲਕਾਰੀ ਵੱਲੋਂ ਫ੍ਰੀ ‘ਪੈਪ’ ਟੈਸਟ ਕਰਵਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਜਾਗਰੂਕਤਾ ਨਾਲ ਹੀ ਉਸ ਕੈਂਸਰ ਨਾਲ ਲੜਿਆ ਜਾ ਸਕਦਾ ਹੈ। ਫੁਲਕਾਰੀ ਦੀ ਸੰਚਾਰਕ ਅਤੇ ਅਧਿਆਪਕ ਪੂਜਾ ਅਰੋੜਾ ਨੇ ਕਿਹਾ ਕਿ ਫੁਲਕਾਰੀ ਜੋ ਵੀ ਕੰਮ ਕਰ ਰਹੀ ਹੈ ਉਰ ਔਰਤਾਂ ਦੇ ਉੱਥਾਨ ਲਈ ਹੈ। ਪੰਜਾਬ ਕੇਸਰੀ ਦੇ ਮਾਧਿਅਮ ਨਾਲ ਇਹ ਜਾਗਰੂਕਤਾ ਹੋਰ ਵੀ ਵਧੇਗੀ। ਲੋਕਾਂ ਤਕ ਫੁਲਕਾਰੀ ਜੋ ਕਰਨਾ ਚਾਹੁੰਦੀ ਹੈ ਉਹ ਗੱਲ ਪਹੁੰਚੇਗੀ ਅਤੇ ਇਸ ਤੋਂ ਬਹੁਤ ਸਾਰੀਆਂ ਅਨਮੋਲ ਜ਼ਿੰਦਗੀਆਂ ਬਚ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡੇ ਸਾਰਿਆਂ ਦੀ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ- ਫਿਲੌਰ ਦੀ ਪੰਜਾਬ ਪੁਲਸ ਅਕੈਡਮੀ ਦੀਆਂ ਮੁਸ਼ਕਿਲਾਂ ਵਧੀਆਂ, ਭੇਜੇ ਗਏ ਕਾਨੂੰਨੀ ਨੋਟਿਸ, ਜਾਣੋ ਵਜ੍ਹਾ
ਇਸ ਦੌਰਾਨ ਫੁਲਕਾਰੀ ਦੀ ਕੋ-ਮਾਰਕੀਟਿੰਗ ਹੈੱਡ ਪੱਲਵੀ ਠਾਕੁਰ ਨੇ ਕਿਹਾ ਕਿ ਉਹ ਇਸ ਮੁਹਿੰਮ ਤਹਿਤ ਵਧ ਤੋਂ ਵੱਧ ਔਰਤਾਂ ਤਕ ਪਹੁੰਚ ਬਣਾ ਰਹੀਆਂ ਹਨ ਤਾਂਕਿ ਅਸੀਂ ਸਰਵੀਕਲ ਕੈਂਸਰ ਵਰਗੀ ਬੀਮਾਰੀ ਨੂੰ ਖ਼ਤਮ ਕਰਨ ’ਚ ਕਾਮਯਾਬੀ ਹਾਸਲ ਕਰ ਸਕੀਏ। ਇਸ ਦੌਰਾਨ ਫੁਲਕਾਰੀ ਸੰਸਥਾ ਵੱਲੋਂ ਪ੍ਰਧਾਨ ਨਰੀਜਾ ਮਹਾਜਨ, ਉੱਪ-ਪ੍ਰਧਾਨ ਪ੍ਰੀਤਿਕਾ ਸਿੰਘ, ਕੈਸ਼ੀਅਰ ਸ਼ਿਲਪਾ ਅਗਰਵਾਲ, ਕੋ-ਮਾਰਕੀਟਿੰਗ ਹੈੱਡ ਪੱਲਵੀ ਠਾਕੁਰ, ਸੈਂਟਰਲ ਹਸਪਤਾਲ ਤੋਂ ਗਾਇਨੋਕਾਲਜਿਸਟ ਡਾ. ਅਮਿਤਾ ਸ਼ਰਮਾ, ਸੰਚਾਰਕ ਅਤੇ ਅਧਿਆਪਕ ਪੂਜਾ ਅਰੋੜਾ ਨੇ ਸੰਬਧਤ ਕੀਤਾ।
ਸਸ਼ਕਤੀਕਰਨ ਲਈ ਫੁਲਕਾਰੀ ਦਾ ਹਰ ਕਦਮ ਸ਼ਲਾਘਾਯੋਗ: ਸਾਇਸ਼ਾ ਚੋਪੜਾ
ਸੈਮੀਨਾਰ ਦੇ ਅਖੀਰ ’ਚ ਪੰਜਾਬ ਕੇਸਰੀ ਦੀ ਡਾਇਰੈਕਟਰ ਸ਼ਾਇਸ਼ਾ ਚੋਪੜਾ ਨੇ ਸਮਾਜ ਪ੍ਰਤੀ ਫੁਲਕਾਰੀ ਦੀ ਇਸ ਪਹਿਲ ਦੀ ਖ਼ੂਬ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਲਾਜ ਤੋਂ ਬਿਹਤਰ ਕਿਸੇ ਵੀ ਸਮੱਸਿਆ ਦਾ ਹੱਲ ਰੋਕਥਾਮ ਹੈ। ਇਸ ਲਈ ਔਰਤਾਂ ਨੂੰ ਖ਼ੁਦ ਜਾਗਰੂਕ ਕਰਨਾ ਹੋਵੇਗਾ। ਸ਼ਾਇਸ਼ਾ ਚੋਪੜਾ ਨੇ ਕਿਹਾ ਕਿ ਔਰਤ ਸਸ਼ਕਤੀਕਰਨ ਲਈ ਫੁਲਕਾਰੀ ਜਿਸ ਤਰ੍ਹਾਂ ਨਾਲ ਹਰ ਖੇਤਰ ’ਚ ਕੰਮ ਕਰ ਰਹੀ ਹੈ, ਉਸ ਨਾਲ ਔਰਤਾਂ ਨੂੰ ਇਸ ਦਾ ਨਿਸ਼ਚਿਤ ਹੀ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਾਰਥਨਾ ਕਰਦੀ ਹੈ ਕਿ ਫੁਲਕਾਰੀ ਆਪਣੀ ਇਸ ਮੁਹਿੰਮ ’ਚ ਸਫ਼ਲਤਾ ਹਾਸਲ ਕਰੇ।
ਇਹ ਵੀ ਪੜ੍ਹੋ-ਮਾਤਾ ਨੈਣਾ ਦੇਵੀ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ-ਚਿਹਾੜਾ
ਸਮੇਂ ’ਤੇ ਜਾਂਚ ਅਤੇ ਵੈਕਸੀਨ ਨਾਲ ਇਲਾਜ ਸੰਭਵ: ਡਾ. ਅਮਿਤਾ ਸ਼ਰਮਾ
ਸੈਂਟ੍ਰਲ ਹਸਪਤਾਲ ਦੀ ਗਾਇਨੋਕਾਲਾਜਿਸਟ ਡਾ. ਅਮਿਤਾ ਸ਼ਰਮਾ ਨੇ ਕਿਹਾ ਕਿ ਸਰਵੀਕਲ ਕੈਂਸਰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ ਅਤੇ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਔਰਤਾਂ ਨੂੰ ਸਮੇਂ-ਸਮੇਂ ’ਤੇ ਸਰੀਰਕ ਜਾਂਚ ਕਰਵਾਉਣੀ ਚਾਹੁੰਦੀ। ਇਸ ਸਮੱਸਿਆ ਦੀ ਜਾਂਚ ਲਈ ‘ਪੈਪ’ ਟੈਸਟ ਕਰਵਾਇਆ ਜਾਂਦਾ ਹੈ। ਡਾ. ਅਮਿਤਾ ਨੇ ਕਿਹਾ ਕਿ ਸਰਵੀਕਲ ਕੈਂਸਰ ਲਈ ਵੈਕਸੀਨ ਮਾਰਕੀਟ ’ਚ ਮੁਹੱਈਆ ਹੈ, ਜਿਸ ਨਾਲ ਸਰੀਰ ’ਚ ਇਮਿਊਨਿਟੀ ਵਧਦੀ ਹੈ ਅਤੇ ਇਸ ਵਾਇਰਸ ਨਾਲ ਮੁਕਤੀ ਮਿਲ ਜਾਂਦੀ ਹੈ।
ਫੁਲਕਾਰੀ ਦਾ ਗਠਨ
ਲੋਕ ਜੁੜਤੇ ਗਏ ਔਰ ਕਾਰਵਾਂ ਬਨਤਾ ਗਯਾ: ਨੀਰਜਾ ਮਹਾਜਨ
ਸੈਮੀਨਾਰ ਦੌਰਾਨ ਫੁਲਕਾਰੀ ਦੀ ਪ੍ਰਧਾਨ ਨੀਰਜਾ ਮਹਾਜਨ ਨੇ ਕਿਹਾ ਕਿ ਬ੍ਰੈਸਟ ਕੈਂਸਰ ਤੋਂ ਬਾਅਦ ਸਰਵੀਕਲ ਕੈਂਸਰ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਕੈਂਸਰ ਹੈ। ਔਰਤਾਂ ਇਸ ਪ੍ਰਤੀ ਜਾਗਰੂਕ ਰਹਿਣ ਤਾਂ ਇਸ ਨਾ ਮੁਰਾਦ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਫੁਲਕਾਰੀ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਮੁਹਿੰਮ ਚਲਾਈਆਂ ਜਾਂਦੀਆਂ ਹਨ। ਦਸੰਬਰ 2021 ’ਚ ਇਸ ਸੰਸਥਾ ਦਾ ਆਗਾਜ਼ 5 ਮੈਂਬਰਾਂ ਨਾਲ ਕੀਤਾ ਗਿਆ, ਲੋਕ ਜੁੜਦੇ ਗਏ ਅਤੇ ਕਾਰਵਾਂ ਬਣਦਾ ਗਿਆ। ਅੱਜ ਇਸ ਦੇ ਮੈਂਬਰਾਂ ਦੀ ਗਿਣਤੀ 215 ਹੈ। ਫੁਲਕਾਰੀ ਵੱਲੋਂ ਔਰਤਾਂ ਦੀ ਕੁਕਿੰਗ, ਹੈਲਥ, ਫਾਈਨਾਂਸ, ਅਧਿਆਤਮ ਵਰਗੇ ਖੇਤਰਾਂ ’ਚ ਜਾਗਰੂਕ ਕਰਨ ਲਈ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਔਰਤਾਂ ਨੂੰ ਚਾਹੀਦਾ ਕਿ ਉਹ ਹੋਰ ਔਰਤਾਂ ਦੀ ਸਹਿਯੋਗੀ ਬਣਨ ਅਤੇ ਉਸ ਦੇ ਉੱਥਾਨ ਲਈ ਕੰਮ ਕਰਨ।
ਇਹ ਵੀ ਪੜ੍ਹੋ- ਮੁੜ ਛੱਡਿਆ ਗਿਆ ਪੌਂਗ ਡੈਮ 'ਚੋਂ ਪਾਣੀ, ਇਸ ਇਲਾਕੇ ਦੇ ਪਿੰਡਾਂ ਲਈ ਬਣਿਆ ਖ਼ਤਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਟ੍ਰੇਨਿੰਗ ਲਈ ਅਹਿਮਦਾਬਾਦ ਜਾਣ ਵਾਲੇ 50 ਹੈੱਡਮਾਸਟਰਾਂ ’ਚ ਲੁਧਿਆਣਾ ਤੋਂ 1 ਵੀ ਨਹੀਂ, ਪਟਿਆਲਾ ਤੋਂ 14
NEXT STORY