ਮੁਕੇਰੀਆਂ, (ਨਾਗਲਾ)- ਮੁਕੇਰੀਆਂ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਅਮਿਤ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਪਿੰਡ ਮੇਘੋ ਕਤਰਾਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਵਿਨੋਦ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਬੁਰਾੜੀ ਰੋਡ ਦਿੱਲੀ ਉਸ ਦੇ ਸੱਕੇ ਮਾਮੇ ਦਾ ਲੜਕਾ ਹੈ। ਜਿਸ ਨੇ ਆਪਣੇ ਸਾਥੀ ਉਮੇਸ਼ ਕੁਮਾਰ ਪੁੱਤਰ ਕਰਨ ਸਿੰਘ ਵਾਸੀ ਨਜ਼ਫ਼ਗੜ੍ਹ ਦਿੱਲੀ ਨਾਲ ਮਿਲ ਕੇ ਮੇਰੇ ਭਰਾ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਠੱਗ ਲਏ। ਜਾਂਚ ਉਪਰੰਤ ਮੁਕੇਰੀਆਂ ਪੁਲਸ ਨੇ ਵਿਨੋਦ ਕੁਮਾਰ ਤੇ ਉਮੇਸ਼ ਕੁਮਾਰ ਦੇ ਵਿਰੁੱਧ ਧਾਰਾ 420, 406 ਅਧੀਨ ਕੇਸ ਦਰਜ ਕੀਤਾ ਹੈ।
ਐੱਸ. ਸੀ./ਐੱਸ. ਟੀ. ਐਕਟ 'ਚ ਸੋਧ ਦੇ ਵਿਰੋਧ 'ਚ ਕੱਢੀ ਚੇਤਨਾ ਰੈਲੀ
NEXT STORY