ਨੂਰਮਹਿਲ (ਸ਼ਰਮਾ)— ਨੂਰਮਹਿਲ ਅੰਦਰ ਟ੍ਰੈਫਿਕ ਦੀ ਸਮੱਸਿਆ ਜਿੱਥੇ ਲੋਕਾਂ ਲਈ ਸਿਰਦਰਦੀ ਬਣੀ ਹੋਈ ਹੈ, ਉਥੇ ਹਰ ਰੋਜ਼ ਹਾਦਸਾ ਵਾਪਰਨ ਦਾ ਵੀ ਡਰ ਬਣਿਆ ਰਹਿੰਦਾ ਹੈ। ਪੁਰਾਣੇ ਅੱਡੇ ਤੋਂ ਮੰਡੀ ਚੌਕ ਤੱਕ ਜਿੱਥੇ ਕਾਰਾਂ ਅਤੇ ਮੋਟਰਸਾਈਕਲਾਂ ਦਾ ਲੰਘਣਾ ਮੁਸ਼ਕਿਲ ਹੈ, ਪੈਦਲ ਰਾਹਗੀਰ ਵੀ ਉਥੇ ਪੈਰ ਸੋਚ-ਸਮਝ ਕੇ ਪੁੱਟਦੇ ਹਨ। ਜੇਕਰ ਓਵਰਲੋਡ ਟਰੱਕ ਵੀ ਉਸ ਬਾਜ਼ਾਰ ਦੇ ਰਾਹ ਪੈ ਜਾਣ ਤਾਂ ਉਸ ਸਮੇਂ ਟ੍ਰੈਫਿਕ ਦੀ ਹਾਲਤ ਬਦਤਰ ਹੋ ਜਾਂਦੀ ਹੈ।
ਇੰਨਾ ਹੀ ਨਹੀਂ, ਇਸੇ ਸੜਕ 'ਤੇ ਮੇਨ ਬੱਸ ਸਟੈਂਡ ਹੈ, ਜਿੱਥੇ ਬੱਸਾਂ ਵੀ ਬੱਸ ਸਟੈਂਡ ਅੰਦਰ ਜਾਣ ਦੀ ਬਜਾਏ ਬਾਹਰ ਸੜਕ 'ਤੇ ਹੀ ਸਵਾਰੀਆਂ ਉਤਾਰਦੀਆਂ ਅਤੇ ਚੜ੍ਹਾਉਂਦੀਆਂ ਹਨ, ਜਿਸ ਕਾਰਨ ਟ੍ਰੈਫਿਕ ਜਾਮ ਲੱਗਾ ਹੀ ਰਹਿੰਦਾ ਹੈ। ਲੋਕਾਂ ਵੱਲੋਂ ਸੈਂਕੜੇ ਵਾਰ ਇਸ ਸਮੱਸਿਆ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਪਰ ਇਸ ਸਮੱਸਿਆ ਦੇ ਹੱਲ ਸਬੰਧੀ ਕੋਈ ਵੀ ਅਧਿਕਾਰੀ ਸੰਜੀਦਾ ਨਜ਼ਰ ਨਹੀਂ ਆਇਆ।
ਨਗਰ ਕੌਂਸਲ ਦੇ ਪ੍ਰਧਾਨ ਜਗਤਮੋਹਣ ਸ਼ਰਮਾ ਨਾਲ ਇਸ ਸਬੰਧ ਵਿਚ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਸਥਾਨਕ ਐੱਸ. ਐੱਚ. ਓ. ਅਤੇ ਡੀ. ਐੱਸ. ਪੀ. ਨਕੋਦਰ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਇਸ ਸਬੰਧ ਵਿਚ ਸਾਈਨ ਬੋਰਡ ਵੀ ਜਲਦੀ ਹੀ ਲਗਾ ਦਿੱਤੇ ਜਾਣਗੇ। ਭਾਰੀ ਵ੍ਹੀਕਲ ਸ਼ਹਿਰ ਅੰਦਰ ਦਾਖਲ ਨਹੀਂ ਹੋਣਗੇ। ਇਸ ਸਬੰਧ ਵਿਚ ਨਗਰ ਕੌਂਸਲ ਵਲੋਂ ਮਤਾ ਵੀ ਪਾਸ ਕਰ ਦਿੱਤਾ ਗਿਆ ਹੈ।
ਕੌਂਸਲਰ ਦੇ ਮੁਨੀਮ ਤੋਂ ਅਣਪਛਾਤੇ ਲੁਟੇਰੇ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ
NEXT STORY