ਚੰਡੀਗੜ੍ਹ, (ਸੁਸ਼ੀਲ)- ਪੀ. ਜੀ. ਆਈ. ਦੇ ਜੂਨੀਅਰ ਰੈਜ਼ੀਡੈਂਟ ਡਾਕਟਰ ਨੇ ਸੋਮਵਾਰ ਸਵੇਰੇ ਨਿਊ ਡਾਕਟਰ ਹੋਸਟਲ ਵਿਚ ਰੱਸੀ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਹੋਸਟਲ ਦੇ ਕਮਰਾ ਨੰ. 205 'ਚ ਫਾਹੇ 'ਤੇ ਲਟਕ ਰਹੇ ਡਾਕਟਰ ਨੂੰ ਉਤਾਰਿਆ ਅਤੇ ਪੀ. ਜੀ. ਆਈ. ਦੀ ਐਮਰਜੈਂਸੀ 'ਚ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਡਾਕਟਰ ਦੀ ਪਛਾਣ ਤਾਮਿਲਨਾਡੂ ਦੇ ਰਮੇਸ਼ਵਰਮ ਨਿਵਾਸੀ 25 ਸਾਲ ਦੇ ਕ੍ਰਿਸ਼ਨ ਪ੍ਰਸਾਦ ਦੇ ਰੂਪ 'ਚ ਹੋਈ। ਡਾਕਟਰ ਦੀ ਮੌਤ ਦੀ ਸੂਚਨਾ ਮਿਲਦੇ ਹੀ ਪੀ. ਜੀ. ਆਈ. ਦੇ ਡਾਇਰੈਕਟਰ ਜਗਤ ਰਾਮ ਅਤੇ ਡੀ. ਐੱਸ. ਪੀ. ਰਾਮਗੋਪਾਲ ਮੌਕੇ 'ਤੇ ਪੁੱਜੇ। ਪੁਲਸ ਟੀਮ ਨੇ ਡਾਕਟਰ ਦੇ ਕਮਰੇ ਦੀ ਜਾਂਚ ਕੀਤੀ ਪਰ ਕਮਰੇ 'ਚੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਸ ਨੇ ਦੱਸਿਆ ਕਿ ਉਕਤ ਡਾਕਟਰ ਨੇ 1 ਜਨਵਰੀ 2018 'ਚ ਰੇਡੀਓਲਾਜੀ ਵਿਭਾਗ 'ਚ ਐੱਮ. ਡੀ. ਕੋਰਸ 'ਚ ਦਾਖਲਾ ਲਿਆ ਸੀ। ਸੈਕਟਰ-11 ਥਾਣਾ ਪੁਲਸ ਨੇ ਡਾਕਟਰ ਦੀ ਲਾਸ਼ ਨੂੰ ਮੁਰਦਾਘਰ 'ਚ ਰਖਵਾ ਕੇ ਘਟਨਾ ਦੀ ਸੂਚਨਾ ਉਸਦੇ ਵਾਰਸਾਂ ਨੂੰ ਦੇ ਦਿੱਤੀ ਹੈ। ਵਾਰਸਾਂ ਦੇ ਆਉਣ ਤੋਂ ਬਾਅਦ ਹੀ ਪੁਲਸ ਮਾਮਲੇ 'ਚ ਅਗਲੀ ਕਾਰਵਾਈ ਕਰੇਗੀ।
ਡਿਊਟੀ 'ਤੇ ਨਾ ਆਉਣ ਕਾਰਨ ਲੱਗਿਆ ਖੁਦਕੁਸ਼ੀ ਦਾ ਪਤਾ
ਪੁਲਸ ਨੇ ਦੱਸਿਆ ਕਿ ਮ੍ਰਿਤਕ ਕ੍ਰਿਸ਼ਣ ਪ੍ਰਸਾਦ ਸੋਮਵਾਰ ਸਵੇਰੇ ਡਿਊਟੀ 'ਤੇ ਨਹੀਂ ਆਇਆ ਸੀ। ਉਹ ਫੋਨ ਵੀ ਨਹੀਂ ਚੁੱਕ ਰਿਹਾ ਸੀ। ਰੇਡੀਓਲਾਜੀ ਵਿਭਾਗ ਦੇ ਡਾਕਟਰਾਂ ਨੇ ਤੁਰੰਤ ਨਿਊ ਡਾਕਟਰ ਹੋਸਟਲ ਦੇ ਵਾਰਡਨ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਸੁਰੱਖਿਆ ਗਾਰਡ ਨੇ ਕਮਰਾ ਖੜਕਾਇਆ ਤਾਂ ਡਾਕਟਰ ਨੇ ਅੰਦਰੋਂ ਨਾ ਖੋਲ੍ਹਿਆ। ਇੰਨੇ 'ਚ ਹੋਰ ਡਾਕਟਰ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਅਤੇ ਪੁਲਸ ਨੂੰ ਦਿੱਤੀ। ਪੁਲਸ ਦੇ ਆਉਣ ਤੋਂ ਬਾਅਦ ਕਮਰੇ ਦਾ ਦਰਵਾਜ਼ਾ ਖੋਲ੍ਹਣ 'ਤੇ ਡਾਕਟਰ ਵੱਲੋਂ ਖੁਦਕੁਸ਼ੀ ਦਾ ਪਤਾ ਲੱਗਿਆ।
ਦੁੱਖ ਦੀ ਗੱਲ ਹੈ ਪਰ ਸਟਰੈੱਸ ਨਹੀਂ ਸੀ
ਸੰਸਥਾਨ 'ਚ ਅਜਿਹੀ ਘਟਨਾ ਹੋਣੀ ਕਾਫੀ ਦੁੱਖ ਵਾਲੀ ਗੱਲ ਹੈ। ਉਨ੍ਹਾਂ ਇਸ ਸਾਲ ਹੀ ਪੀ. ਜੀ. ਆਈ. ਜੁਆਇਨ ਕੀਤਾ ਸੀ। ਜਿਥੋਂ ਤਕ ਸਟਰੈੱਸ ਜਾਂ ਵਰਕ ਲੋਡ ਦਾ ਸਵਾਲ ਹੈ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਸ਼ੁਰੂਆਤੀ 3-4 ਮਹੀਨਿਆਂ 'ਚ ਕਿਸੇ ਨਵੇਂ ਡਾਕਟਰ 'ਤੇ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ਼ਰ ਦਾ ਸਵਾਲ ਹੀ ਨਹੀਂ ਉੱਠਦਾ। ਪੀ. ਜੀ. ਆਈ. ਵਿਚ ਪੇਸ਼ੈਂਟ ਲੋਡ ਜ਼ਿਆਦਾ ਹੈ, ਅਜਿਹੇ 'ਚ ਵਰਕ ਆਵਰਸ ਥੋੜ੍ਹੇ ਜ਼ਿਆਦਾ ਹੁੰਦੇ ਹਨ। ਇਨ੍ਹਾਂ ਨਾਲ ਨਿਪਟਣ ਲਈ ਹਰ ਵਿਭਾਗ ਦੇ ਐੱਚ. ਓ. ਡੀ. ਸਮੇਂ-ਸਮੇਂ 'ਤੇ ਰੈਜ਼ੀਡੈਂਟ ਡਾਕਟਰਾਂ ਦੀ ਕਾਊਂਸਲਿੰਗ ਕਰਦੇ ਰਹਿੰਦੇ ਹਨ।
-ਪ੍ਰੋ. ਜਗਤ ਰਾਮ, ਡਾਇਰੈਕਟਰ ਪੀ. ਜੀ. ਆਈ.
ਪੀ. ਜੀ. ਆਈ. ਦੇ ਨਵੇਂ ਹੋਸਟਲ ਦੇ ਕਮਰਾ ਨੰਬਰ 205 'ਚ ਲਟਕਿਆ ਮਿਲਿਆ ਡਾਕਟਰ
ਡੀ. ਐੱਸ. ਪੀ. ਸੈਂਟਰਲ ਰਾਮਗੋਪਾਲ ਨੇ ਦੱਸਿਆ ਕਿ ਸੋਮਵਾਰ ਸਵੇਰੇ ਸਾਢੇ 9 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਪੀ. ਜੀ. ਆਈ. ਦੇ ਨਿਊ ਡਾਕਟਰ ਹੋਸਟਲ ਦੇ ਕਮਰੇ ਨੰ. 205 'ਚ ਰਹਿਣ ਵਾਲਾ ਡਾਕਟਰ ਕ੍ਰਿਸ਼ਣ ਪ੍ਰਸਾਦ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਵੇਖਿਆ ਤਾਂ ਡਾਕਟਰ ਨੇ ਰੱਸੀ ਨਾਲ ਫਾਹਾ ਲਾਇਆ ਹੋਇਆ ਸੀ। ਡਾਕਟਰ ਦੇ ਇਕ ਪਾਸੇ ਕੁਰਸੀ ਪਈ ਹੋਈ ਸੀ। ਪੁਲਸ ਤੁਰੰਤ ਡਾਕਟਰ ਨੂੰ ਪੀ. ਜੀ. ਆਈ. ਦੀ ਐਮਰਜੈਂਸੀ 'ਚ ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਫਾਰੈਂਸਿਕ ਮੋਬਾਇਲ ਟੀਮ ਨੂੰ ਸੱਦ ਕੇ ਘਟਨਾ ਸਥਾਨ ਦੀ ਜਾਂਚ ਕਰਵਾਈ। ਡਾਕਟਰ ਦੀ ਮੌਤ ਦੀ ਸੂਚਨਾ ਮਿਲਦੇ ਹੀ ਪੀ. ਜੀ. ਆਈ. ਦੇ ਡਾਇਰੈਕਟਰ ਜਗਤ ਰਾਮ ਸਮੇਤ ਰੇਡੀਓਲਾਜੀ ਵਿਭਾਗ ਦੇ ਡਾਕਟਰ ਮੌਕੇ 'ਤੇ ਪੁੱਜੇ। ਉਨ੍ਹਾਂ ਮ੍ਰਿਤਕ ਡਾਕਟਰ ਦੇ ਸਾਥੀਆਂ ਤੋਂ ਉਸ ਬਾਰੇ ਜਾਣਕਾਰੀ ਹਾਸਲ ਕੀਤੀ। ਸਾਥੀਆਂ ਨੇ ਦੱਸਿਆ ਕਿ ਮ੍ਰਿਤਕ ਕ੍ਰਿਸ਼ਣ ਪ੍ਰਸਾਦ ਐਤਵਾਰ ਨੂੰ ਬਿਲਕੁਲ ਠੀਕ-ਠਾਕ ਸੀ।
ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਨੌਜਵਾਨ ਦੀ ਮੌਤ
NEXT STORY