ਗੁਰਦਾਸਪੁਰ/ਲਾਹੌਰ (ਵਿਨੋਦ) - ਪਾਕਿਸਤਾਨ ਦੀ ਪੰਜਾਬ ਸਰਕਾਰ ਵਿਚ ਸਬੰਧਤ ਵਿਭਾਗ ਨੇ ਪੰਜਾਬ ਦੇ ਸਾਰੇ ਸਰਕਾਰੀ ਤੇ ਨਿੱਜੀ ਕਾਲਜਾਂ ਦੇ ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਨੂੰ ਇਕ ਲਿਖਤੀ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਹੁਣ ਕਾਲਜਾਂ ਵਿਚ ਨਾ ਤਾਂ ਵਿਦਿਆਰਥੀਆਂ ਵੱਲੋਂ ਭਾਰਤੀ ਗੀਤ ਗਾਏ ਜਾਣਗੇ ਤੇ ਨਾ ਹੀ ਇਨ੍ਹਾਂ ਗੀਤਾਂ ’ਤੇ ਕੋਈ ਨਾਚ-ਗਾਣਾ ਹੋਵੇਗਾ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਸ਼ਨੀਵਾਰ ਨੂੰ ਜਾਰੀ ਪੱਤਰ ਅਨੁਸਾਰ ਕਾਲਜਾਂ ਵਿਚ ਖੇਡ ਸਮਾਗਮਾਂ ਅਤੇ ਮਨੋਰੰਜਨ ਮੇਲਿਆਂ ਦੌਰਾਨ ਭਾਰਤੀ ਗੀਤਾਂ ’ਤੇ ਨੱਚਣ ਅਤੇ ਅਜਿਹੇ ਪ੍ਰਦਰਸ਼ਨਾਂ ’ਤੇ ਪਾਬੰਦੀ ਹੋਵੇਗੀ ਅਤੇ ਅਸ਼ਲੀਲ ਪਹਿਰਾਵੇ ਜਾਂ ਭਾਸ਼ਾ ’ਤੇ ਵੀ ਪਾਬੰਦੀ ਹੋਵੇਗੀ। ਉੱਚ ਸਿੱਖਿਆ ਕਮਿਸ਼ਨ ਨੇ ਪੱਤਰ ਵਿਚ ਸਪੱਸ਼ਟ ਕੀਤਾ ਹੈ ਕਿ ਇਹ ਕਾਲਜ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਹ ਲੜਕੇ ਅਤੇ ਲੜਕੀਆਂ ਦੋਵਾਂ ਦੀ ਸਿੱਖਿਆ ਅਤੇ ਨੈਤਿਕ ਪਾਲਣ-ਪੋਸ਼ਣ ਨੂੰ ਯਕੀਨੀ ਬਣਾਏ। ਇਹ ਕਾਲਜ ਪ੍ਰਬੰਧਕਾਂ ਤੇ ਪ੍ਰਿੰਸੀਪਲਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਭਾਰਤੀ ਗੀਤਾਂ ਦੀ ਵਰਤੋਂ ਨੂੰ ਰੋਕਣ।
ਚੁੱਘ ਨੇ ਮੰਦਰ ’ਤੇ ਗ੍ਰਨੇਡ ਹਮਲੇ ਦੀ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ
NEXT STORY