ਲੁਧਿਆਣਾ (ਵਿਪਨ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਹਿੰਦ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਨੇ 'ਨਾਗਰਿਕਤਾ ਸੋਧ ਐਕਟ' 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਨਾਗਰਿਕਤਾ ਸੋਧ ਬਿੱਲ' ਲਿਆ ਕੇ ਕਾਬਿਲ-ਏ-ਤਾਰੀਫ ਕੰਮ ਕੀਤਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ 'ਤੇ ਸਿਆਸਤ ਕਰਨ 'ਚ ਲੱਗੇ ਹੋਏ ਹਨ, ਜੋ ਕਿ ਇਸ ਬਿੱਲ ਨੂੰ ਪੰਜਾਬ 'ਚ ਪਾਸ ਕਰਨ ਲਈ ਤਿਆਰ ਹੀ ਨਹੀਂ ਹਨ। ਬਲਦੇਵ ਸਿੰਘ ਨੇ ਇਸ ਸਮੇਂ ਭਾਰਤ 'ਚ ਸ਼ਰਨ ਲਈ ਹੋਈ ਹੈ। ਉਨ੍ਹਾਂ ਨੇ ਕੈਪਟਨ ਨੂੰ ਇਸ ਬਿੱਲ ਨੂੰ ਜਲਦੀ ਲਾਗੂ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ 'ਚ ਘੱਟ ਗਿਣਤੀਆਂ ਅਸੁਰੱਖਿਅਤ ਹਨ ਅਤੇ ਰੋਜ਼ਾਨਾ ਜ਼ਬਰਦਸਤੀ ਉਨ੍ਹਾਂ ਦਾ ਧਰਮ ਪਰਿਵਰਤਨ ਕਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਭਲਾਈ ਲਈ ਹੀ ਮੋਦੀ ਸਰਕਾਰ ਨੇ ਇਕ ਵਧੀਆ ਕਦਮ ਚੁੱਕਿਆ ਹੈ।
ਦੱਸ ਦੇਈਏ ਕਿ ਪਾਕਿਸਤਾਨ ਦੇ ਪੇਸ਼ਾਵਰ ਹਾਈਕੋਰਟ ਵਲੋਂ ਬਲਦੇਵ ਖਿਲਾਫ ਕਤਲ ਦੇ ਜ਼ੁਰਮ 'ਚ ਸੰਮਨ ਜਾਰੀ ਕੀਤੇ ਗਏ ਹਨ, ਜਿਸ 'ਤੇ ਬਲਦੇਵ ਨੇ ਕਿਹਾ ਹੈ ਕਿ ਪਾਕਿਸਤਾਨ ਖੁਦ ਨੂੰ ਹੀ ਨੰਗਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਾਇੱਜ਼ਤ ਬਰੀ ਹੋ ਕੇ ਹੀ ਭਾਰਤ ਆਏ ਹਨ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਮੀਗ੍ਰੇਸ਼ਨ ਰਾਹੀਂ ਉਹ ਇੱਥੇ ਕਿਵੇਂ ਆਏ ਹੁੰਦੇ। ਉਨ੍ਹਾਂ ਕਿਹਾ ਕਿ ਜਦੋਂ ਉਹ ਭਾਰਤ ਆਏ, ਕੀ ਉਸ ਸਮੇਂ ਪਾਕਿਸਤਾਨ ਦੀਆਂ ਏਜੰਸੀਆਂ ਸੌਂ ਰਹੀਆਂ ਸਨ।
ਲੁਟੇਰਿਆਂ ਦਾ ਫਗਵਾੜਾ ਪੁਲਸ ਨੂੰ ਤੋਹਫਾ, 17 ਦਿਨਾਂ 'ਚ ਹੋਈਆਂ 8 ਵੱਡੀਆਂ ਘਟਨਾਵਾਂ
NEXT STORY