ਬੁਢਲਾਡਾ (ਬਾਂਸਲ) : ਅਗਾਮੀ ਪੰਚਾਇਤ ਚੋਣਾਂ ਨੂੰ ਲੈ ਕੇ ਹਲਕੇ 'ਚ ਜਿੱਥੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ਉਥੇ ਸੱਤਾਧਾਰੀ ਕਾਂਗਰਸ ਪਾਰਟੀ ਦੀ ਹਲਕੇ ਦੀ ਚੌਧਰੀ ਲੀਡਰਸ਼ਿਪ ਵੱਲੋਂ ਪੰਚਾਇਤੀ ਚੋਣਾਂ ਦੀ ਆੜ੍ਹ 'ਚ ਪਿੰਡ ਪੱਧਰ 'ਤੇ ਵਰਕਰਾਂ 'ਚ ਧੜੇਬੰਦੀ ਨੂੰ ਉੁਤਸ਼ਾਹਿਤ ਕੀਤਾ ਜਾ ਰਿਹਾ ਹੈ। ਕੁਝ ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਵਿਧਾਨ ਪਾਲਿਕਾ ਦਾ ਸਭ ਤੋਂ ਮਜ਼ਬੂਤ ਅਧਾਰ ਪੰਚਾਇਤੀ ਚੋਣਾਂ 2019 ਦੀਆਂ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨਗੀਆਂ ਪਰ ਹਲਕੇ ਅੰਦਰ ਚੌਧਰੀ ਲੀਡਰਸ਼ਿਪ ਵੱਲੋਂ ਵਰਕਰਾਂ ਨੂੰ ਇਕਜੁੱਟ ਕਰਨ ਦੀ ਬਜਾਏ ਪਾਟੋਧਾੜ ਦੀ ਨੀਤੀ ਅਪਣਾ ਕੇ ਧੜੇਬੰਦੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ। ਹਲਕੇ ਦੇ ਕੁਝ ਟਕਸਾਲੀ ਕਾਂਗਰਸੀ ਇਹ ਵੀ ਮਹਿਸੂਸ ਕਰ ਰਹੇ ਹਨ ਕਿ ਜੇਕਰ ਪਾਰਟੀ ਹਾਈ ਕਮਾਂਡ ਵੱਲੋਂ ਹਲਕੇ ਦੀ ਚੌਧਰੀ ਲੀਡਰਸ਼ਿਪ ਤੇ ਨਕੇਲ ਨਾ ਪਾਈ ਗਈ ਤਾਂ ਕਾਂਗਰਸ ਪਾਰਟੀ ਨੂੰ ਪੰਚਾਇਤੀ, ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਧੜੇਬੰਦੀ ਦੇ ਕਾਰਨ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ, ਜਿਸਦਾ ਲਾਭ ਸਿੱਧੇ ਤੌਰ 'ਤੇ ਵਿਰੋਧੀ ਧਿਰਾਂ ਖਾਸ ਕਰਕੇ ਅਕਾਲੀ ਦਲ ਨੂੰ ਮਿਲ ਸਕਦਾ ਹੈ। ਪੰਚਾਇਤੀ ਚੋਣਾਂ ਦੇ ਮੱਦੇਨਜਰ ਅਤੇ ਅਗਾਮੀ ਲੋਕ ਸਭਾ ਚੋਣਾਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਚੇਅਰਮੈਨ ਵਿਧਾਇਕ ਮੀਤ ਹੇਅਰ ਅਤੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਛਪਾਲ ਰਾਜੂ ਅਤੇ ਭਾਜਪਾ ਸਮੇਤ ਸੀ. ਪੀ. ਆਈ. ਦੀ ਸੀਨੀਅਰ ਲੀਡਰਸ਼ਿਪ ਨੇ ਹਲਕੇ 'ਚ ਸਰਗਰਮੀਆਂ ਵਧਾਈਆਂ ਹੋਈਆਂ ਹਨ ਪਰ ਕਾਂਗਰਸ ਪਾਰਟੀ ਵੱਲੋਂ ਹਲਕੇ 'ਚ ਕੋਈ ਸਰਗਰਮੀ ਸ਼ੁਰੂ ਨਹੀਂ ਕੀਤੀ ਗਈ ਸਗੋਂ ਚੋਧਰੀ ਲੀਡਰਸ਼ਿਪ ਹੀ ਆਪਣੇ ਪੱਧਰ 'ਤੇ ਪਿੰਡਾਂ ਅੰਦਰਲੀ ਧੜੇਬੰਦੀ ਦਾ ਸਹਾਰਾ ਲੈ ਕੇ ਤੁਛ ਜਿਹੀਆਂ ਸਰਗਰਮੀਆਂ ਤੱਕ ਸੀਮਤ ਹੈ। ਓਪਰੋਕਤ ਹਾਲਾਤਾਂ ਨੂੰ ਮੱਦੇਨਜਰ ਰੱਖਦਿਆਂ ਸਪਸ਼ੱਟ ਹੋ ਚੁੱਕਿਆ ਹੈ ਕਿ ਇੰਨ੍ਹਾਂ ਚੋਣਾਂ 'ਚ ਚੋਧਰੀ ਲੀਡਰਸ਼ਿਪ ਦੀ ਬਦੋਲਤ’ਅਕਾਲੀ ਦਲ ਨੂੰ ਸਿੱਧੇ ਤੌਰ 'ਤੇ ਲਾਹਾ ਮਿਲਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਕਾਰਨ ਜਿਥੇ ਪਿੱਛਲੇ 10 ਸਾਲਾਂ ਤੋਂ ਸਰਪੰਚ ਬਣਨ ਦੀ ਉਡੀਕ ਬਣਨ 'ਚ ਬੈਠਾ ਪਾਰਟੀ ਦਾ ਜ਼ਮੀਨੀ ਕਾਂਗਰਸੀ ਵਰਕਰ ਤੇ ਉਸ ਦੇ ਸਮਰਥਕ ਚੋਧਰੀ ਲੀਡਰਸ਼ਿਪ ਕਾਰਨ ਨਿਰਾਸ਼ਾ ਦੇ ਆਲਮ 'ਚ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਖੇਮੇ 'ਚ ਇਨ੍ਹਾਂ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਗੁਰਦਾਸਪੁਰ : ਘਰ 'ਚੋਂ ਐੱਲ. ਸੀ. ਡੀ. ਚੋਰੀ
NEXT STORY