ਚੰਡੀਗੜ੍ਹ (ਮਨਮੋਹਨ) : ਪੰਚਾਇਤੀ ਚੋਣਾਂ 'ਚ ਧਾਂਦਲੀਆਂ ਦਾ ਦੋਸ਼ ਲਾਉਂਦੇ ਹੋਏ ਭਾਜਪਾ ਆਗੂ ਹਰਜੀਤ ਗਰੇਵਾਲ ਸੋਮਵਾਰ ਨੂੰ ਰਾਜਪੁਰਾ ਹਲਕੇ ਤੋਂ ਕੁਝ ਪੀੜਤਾਂ ਨੂੰ ਨਾਲ ਲੈ ਕੇ ਸੂਬਾ ਚੋਣ ਕਮਿਸ਼ਨ ਕੋਲ ਪੁੱਜੇ ਅਤੇ ਚੋਣ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ। ਆਪਣੀ ਸ਼ਿਕਾਇਤ 'ਚ ਹਰਜੀਤ ਗਰੇਵਾਲ ਨੇ ਲਿਖਿਆ ਕਿ ਪੰਚਾਇਤੀ ਚੋਣਾਂ 'ਚ ਰਾਜਪੁਰਾ ਦੇ ਸਰਾਏ ਬੰਜਾਰਾ ਇਲਾਕੇ 'ਚ ਜ਼ਿਆਦਾ ਵੋਟ ਪੈਣ ਦੇ ਬਾਵਜੂਦ ਵੀ ਉਮੀਦਵਾਰ ਸਹੀ ਐਲਾਨ ਨਹੀਂ ਕੀਤਾ ਗਿਆ ਅਤੇ ਘੱਟ ਵੋਟਾਂ ਵਾਲੇ ਨੂੰ ਜੇਤੂ ਐਲਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹੋਈ ਝੜਪ 'ਚ ਕਈ ਲੋਕ ਜ਼ਖਮੀਂ ਹੋ ਗਏ ਸਨ, ਜਿਨ੍ਹਾਂ ਦਾ ਇਲਾਜ ਪੀ. ਜੀ. ਆਈ. 'ਚ ਚੱਲ ਰਿਹਾ ਹੈ ਅਤੇ ਚੋਣਾਂ 'ਚ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
ਹਰਜੀਤ ਗਰੇਵਾਲ ਨੇ ਕਿਹਾ ਕਿ ਅਸੀਂ ਸੂਬਾ ਚੋਣ ਕਮਿਸ਼ਨ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਾਇਆ ਹੈ ਅਤੇ ਕਮਿਸ਼ਨ ਨੇ ਭਰੋਸਾ ਦੁਆਇਆ ਹੈ ਕਿ ਜੋ ਵੀ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਹੋਵੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਇਸ ਸਬੰਧਈ ਐੱਸ. ਡੀ. ਐੱਮ. ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ।
ਜੇਲ 'ਚ ਬੰਦ ਗੁਰਜੀਤ ਨੇ ਜਿੱਤੀ ਪਿੰਡ ਤੱਖਰਾ ਦੀ ਸਰਪੰਚੀ
NEXT STORY