ਜਲੰਧਰ/ਕਰਤਾਰਪੁਰ (ਸਾਹਨੀ)— ਕਰਤਾਰਪੁਰ ਖੇਤਰ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਹੈ। ਕਰਤਾਰਪੁਰ 'ਚ ਕੁੱਲ 74 ਫੀਸਦੀ ਪੋਲਿੰਗ ਹੋਈ। ਪੰਚਾਇਤੀ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਕਰਤਾਰਪੁਰ ਖੇਤਰ ਦੇ ਕੁਝ ਪਿੰਡ ਪੱਤੜਕਲਾ ਕਾਲਾ ਬਾਹਿਆ, ਕਾਹਲਵਾਂ ਸਰਾਏ ਖਾਸ, ਬੜਾ ਪਿੰਡ, ਰੰਧਾਵਾ ਮਸੰਦਾ ਸੰਵੇਦਨਸ਼ੀਲ ਮੰਨੇ ਜਾ ਰਹੇ ਹਨ, ਜਿਨ੍ਹਾਂ 'ਚ ਕਰਤਾਰਪੁਰ ਸਬ ਡਿਵੀਜ਼ਨ ਦੇ ਡੀ. ਐੱਸ. ਪੀ. ਦਿਗਵਿਜੇ ਸਿੰਘ ਕਪਿਲ ਨੇ ਖੁਦ ਜਾ ਕੇ ਵੋਟਰਾਂ ਨਾਲ ਮਿਲੇ ਅਤੇ ਸ਼ਾਂਤੀਪੂਰਨ ਢੰਗ ਨਾਲ ਵੋਟ ਪਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ।
ਪਿੰਡ ਕਾਹਲਵਾਂ ਸਰਾਏ ਖਾਸ, ਪੱਤੜਕਲਾਂ ਕਾਲਾ ਬਹਿਆ 'ਚ 75 ਫੀਸਦੀ ਪੋਲਿੰਗ ਹੋਈ। ਕਰਤਾਰਪੁਰ ਦੇ ਅਧੀਨ ਪੈਂਦੇ ਬਲਾਕ ਜਲੰਧਰ ਪੱਛਮੀ ਦੇ 111 ਪਿੰਡਾਂ 'ਚ ਕੁੱਲ 74 ਫੀਸਦੀ ਪੋਲਿੰਗ ਦਰਜ ਕੀਤੀ ਗਈ। ਇਸ ਦੌਰਾਨ ਮਾਮੂਲੀ ਬਹਿਸਬਾਜ਼ੀ ਦੀਆਂ ਘਟਨਾਵਾਂ ਤੋਂ ਇਲਾਵਾ ਕਰਤਾਰਪੁਰ 'ਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ ਹੈ।
ਮਮਦੋਟ : ਕਸਬਾ ਹਜ਼ਾਰਾ ਸਿੰਘ ਵਾਲਾ 'ਚ ਵੋਟਿੰਗ ਜਾਰੀ
NEXT STORY