ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ/ਦੋਦਾ (ਹਿਤੇਸ਼, ਪਵਨ, ਖੁਰਾਣਾ, ਸੁਖਪਾਲ, ਲਖਵੀਰ)- ਰਾਜ ਚੋਣ ਕਮਿਸ਼ਨ ਵੱਲੋਂ ਅੱਜ ਐਤਵਾਰ ਨੂੰ ਕਰਵਾਈਆਂ ਗਈਆਂ ਪੰਚਾਇਤੀ ਚੋਣਾਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਾਮ 4:00 ਵਜੇ ਤੱਕ 77.92 ਫੀਸਦੀ ਵੋਟਾਂ ਪਈਆਂ। ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਵਿੰਦ ਕੁਮਾਰ ਨੇ ਦੱਸਿਆ ਕਿ ਰਿਟਰਨਿੰਗ ਅਫਸਰਾਂ ਅਤੇ ਪੋਲਿੰਗ ਸਟਾਫ ਮੈਂਬਰਾਂ ਅਤੇ ਉਮੀਦਵਾਰਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਕਿ ਜੇਕਰ ਕੋਈ ਵੋਟਾਂ ਦੀ ਗਿਣਤੀ ਜਾਂ ਗਿਣਤੀ ਤੋਂ ਬਾਅਦ ਕਿਸੇ ਕਿਸਮ ਦੀ ਹੁਲੱਡ਼ਬਾਜ਼ੀ ਕਰੇਗਾ ਜਾਂ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਕਰੇਗਾ ਜਾਂ ਕੋਈ ਹਵਾਈ ਫਾਇਰ ਜਾਂ ਹੋਰ ਭਡ਼ਕਾਊ ਸਰਗਰਮੀ ਕਰੇਗਾ ਤਾਂ ਉਸ ਖਿਲਾਫ਼ ਤੁਰੰਤ ਪੁਲਸ ਕੇਸ ਦਰਜ ਕਰ ਕੇ ਸਖ਼ਤ ਕਾਨੂੰਨੀ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਪਿੰਡਾਂ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ।
10 ਵਜੇ ਤੱਕ ਪੋਲਿੰਗ
ਸ੍ਰੀ ਮੁਕਤਸਰ ਸਾਹਿਬ- 13.70 ਫੀਸਦੀ ਪੋਲਿੰਗ
ਮਲੋਟ - 19.0 ਫੀਸਦੀ
ਗਿੱਦੜਬਾਹਾ - 21.0 ਫੀਸਦੀ
ਬਲਾਕ ਲੰਮੀ -20.0 ਫੀਸਦੀ
ਫਰੀਦਕੋਟ - 14.20 ਫੀਸਦੀ
ਕੁਲ - 18.43 ਫੀਸਦੀ
12 ਵਜੇ ਤੱਕ ਪੋਲਿੰਗ
ਸ੍ਰੀ ਮੁਕਤਸਰ ਸਾਹਿਬ - 38.14 ਫੀਸਦੀ
ਮਲੋਟ - 40.0 ਫੀਸਦੀ
ਗਿੱਦੜਬਾਹਾ - 44.0 ਫੀਸਦੀ
ਲੰਬੀ - 37 ਫੀਸਦੀ
ਕੁਲ 39.79 ਫੀਸਦੀ ਪੋਲਿੰਗ
3 ਵਜੇ ਤੱਕ ਦੀ ਪੋਲਿੰਗ
ਸ੍ਰੀ ਮੁਕਤਸਰ ਸਾਹਿਬ - 63.28 ਫੀਸਦੀ
ਮਲੋਟ - 52 ਫੀਸਦੀ
ਗਿੱਦੜਬਾਹਾ - 63 ਫੀਸਦੀ
ਲੰਬੀ - 52 ਫੀਸਦੀ
ਕੁਲ - 57.57 ਫੀਸਦੀ
4 ਵਜੇ ਤੱਕ ਵੋਟਿੰਗ
ਸ੍ਰੀ ਮੁਕਤਸਰ ਸਾਹਿਬ - 80.67 ਫੀਸਦੀ
ਮਲੋਟ - 81 ਫੀਸਦੀ
ਗਿੱਦੜਬਾਹਾ - 80 ਫੀਸਦੀ
ਲੰਬੀ - 70 ਫੀਸਦੀ
ਕੁਲ - 77.92 ਫੀਸਦੀ
ਗੁਰਦਾਸਪੁਰ : ਅਕਾਲੀ ਕਾਂਗਰਸੀਆਂ 'ਚ ਪਥਰਾਅ, ਬੂਥ 'ਤੇ ਕਬਜ਼ਾ ਕਰਨ ਦੇ ਦੋਸ਼
NEXT STORY