ਸ਼੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ): ਪੰਜਾਬ ਭਰ ਵਿਚ ਕੱਲ੍ਹ ਪੰਚਾਇਤੀ ਚੋਣਾਂ ਹੋਈਆਂ ਤੇ ਕੱਲ੍ਹ ਹੀ ਨਤੀਜਿਆਂ ਦਾ ਐਲਾਨ ਵੀ ਕਰ ਦਿੱਤਾ ਗਿਆ। ਪਰ ਇਕ ਪਿੰਡ ਅਜਿਹਾ ਵੀ ਸੀ ਜਿੱਥੇ ਕੱਲ੍ਹ ਵੋਟਿੰਗ ਖ਼ਤਮ ਹੋਣ ਮਗਰੋਂ ਗਿਣਤੀ ਸ਼ੁਰੂ ਤਾਂ ਹੋਈ ਪਰ ਨਤੀਜਿਆਂ ਦੇ ਐਲਾਨ ਲਈ ਲੋਕਾਂ ਨੂੰ ਲੰਮੀ ਉਡੀਕ ਕਰਨੀ ਪਈ। ਚੋਣ ਨਤੀਜਿਆਂ ਦੀ ਉਡੀਕ ਵਿਚ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਸਾਰੀ ਰਾਤ ਕਾਊਂਟਿੰਗ ਸੈਂਟਰ ਦੇ ਬਾਹਰ ਬੈਠੇ ਰਹੇ, ਪਰ ਸਵੇਰ ਤਕ ਵੀ ਨਤੀਜੇ ਦਾ ਐਲਾਨ ਨਹੀਂ ਕੀਤਾ ਗਿਆ। ਤੇ ਹੁਣ ਜਦੋਂ ਇਸ ਪਿੰਡ ਦੇ ਨਤੀਜੇ ਦਾ ਐਲਾਨ ਹੋਇਆ ਹੈ ਤਾਂ ਮਹਿਜ਼ 1 ਵੋਟ ਨਾਲ ਸਰਪੰਚੀ ਦਾ ਫ਼ੈਸਲਾ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪਤਨੀ ਨੇ ਪਤੀ ਨੂੰ ਲਗਾਤਾਰ ਕੀਤੇ 104 ਫ਼ੋਨ! ਨਾ ਚੁੱਕਣ 'ਤੇ ਮਗਰ ਜਾ ਕੇ ਵੇਖਿਆ ਤਾਂ...
ਇਹ ਮਾਮਲਾ ਹੈ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਹਲਕਾ ਗਿੱਦੜਬਾਹਾ ਨਾਲ ਸਬੰਧਿਤ ਪਿੰਡ ਸੁਖਨਾ ਅਬਲੂ ਦਾ ਜੋ ਕਿ ਲੇਡੀਜ਼ ਰਿਜ਼ਰਵ ਸੀਟ ਹੈ। ਇੱਥੋਂ ਮਨਜਿੰਦਰ ਕੌਰ , ਕੁਲਦੀਪ ਕੌਰ ਅਤੇ ਸੁਰਿੰਦਰ ਪਾਲ ਕੌਰ ਚੋਣ ਮੈਦਾਨ ਵਿਚ ਸਨ। ਇੱਥੇ ਉਮੀਦਵਾਰਾਂ ਦੀ ਅਸੰਤੁਸ਼ਟੀ ਕਾਰਨ ਵਾਰ-ਵਾਰ ਵੋਟਾਂ ਦੀ ਗਿਣਤੀ ਕੀਤੀ ਗਈ। ਹਰ ਵਾਰ ਉਮੀਦਵਾਰ ਵੱਲੋਂ ਦੁਬਾਰਾ ਕਾਊਂਟਿੰਗ ਕਰਨ ਦੀ ਅਪੀਲ ਕੀਤੀ ਜਾਂਦੀ ਸੀ। ਇਹ ਸਿਲਸਿਲਾ ਕੱਲ੍ਹ ਸ਼ਾਮ ਨੂੰ ਸ਼ੁਰੂ ਹੋਇਆ ਤੇ ਅੱਜ ਸਵੇਰ ਤਕ ਚੱਲਦਾ ਰਿਹਾ।
ਇਹ ਖ਼ਬਰ ਵੀ ਪੜ੍ਹੋ - ਜੇਲ੍ਹ ਅੰਦਰੋਂ ਚੋਣ ਜਿੱਤਿਆ ਨੌਜਵਾਨ, ਬਣ ਗਿਆ ਸਰਪੰਚ
ਲੰਬੀ ਉਡੀਕ ਮਗਰੋਂ ਹੁਣ ਸੁਰਿੰਦਰ ਪਾਲ ਕੌਰ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਸੁਰਿੰਦਰ ਪਾਲ ਕੌਰ ਨੇ ਫੱਸਵੇਂ ਮੁਕਾਬਲੇ ਵਿਚ ਮਨਜਿੰਦਰ ਕੌਰ ਕੌਰ ਨੂੰ ਮਹਿਜ਼ 1 ਵੋਟ ਦੇ ਫ਼ਾਸਲੇ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਜੇਤੂ ਉਮੀਦਵਾਰ ਸੁਰਿੰਦਰ ਪਾਲ ਕੌਰ ਨੂੰ 1358 ਵੋਟਾਂ ਪਈਆਂ ਜਦਕਿ ਮਨਜਿੰਦਰ ਕੌਰ ਨੂੰ 1357 ਵੋਟਾਂ ਪਈਆਂ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Mahindra ਦੀ ਗੱਡੀ ਲੈ ਕੇ ਪਛਤਾਇਆ ਪਰਿਵਾਰ, ਚਲਦੀ XUV 'ਚ ਮਚੇ ਅੱਗ ਦੇ ਭਾਂਬੜ, ਸੜ ਕੇ ਹੋਈ ਸੁਆਹ
NEXT STORY