ਫਾਜ਼ਿਲਕਾ (ਸੁਨੀਲ ਨਾਗਪਾਲ) : ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਦੇ ਵਿਚਕਾਰ ਫ਼ਾਜ਼ਿਲਕਾ ਦੇ ਟਰੱਕ ਯੂਨੀਅਨ ਚੌਂਕ ਨੇੜੇ ਇੱਕ ਲਾਵਾਰਿਸ ਸੂਟਕੇਸ ਮਿਲਣ ਕਾਰਨ ਇਲਾਕੇ 'ਚ ਕਰੀਬ ਡੇਢ ਘੰਟੇ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਇਹ ਘਟਨਾ 15 ਅਗਸਤ ਤੋਂ ਠੀਕ ਇੱਕ ਦਿਨ ਪਹਿਲਾਂ ਵਾਪਰੀ, ਜਿਸ ਕਾਰਨ ਲੋਕ ਕਿਸੇ ਅਣਹੋਣੀ ਦੀ ਸ਼ੰਕਾ ਕਾਰਨ ਬੇਹੱਦ ਡਰੇ ਹੋਏ ਸਨ। ਮਿਲੀ ਜਾਣਕਾਰੀ ਅਨੁਸਾਰ ਇੱਕ ਅਣਪਛਾਤਾ ਵਿਅਕਤੀ ਗੰਨੇ ਦੇ ਜੂਸ ਦੀ ਰੇਹੜੀ ਕੋਲ ਇੱਕ ਸੂਟਕੇਸ ਛੱਡ ਕੇ ਚਲਾ ਗਿਆ ਸੀ। ਕਾਫ਼ੀ ਸਮਾਂ ਬੀਤ ਜਾਣ 'ਤੇ ਜਦੋਂ ਕੋਈ ਇਸ ਨੂੰ ਲੈਣ ਨਹੀਂ ਆਇਆ ਤਾਂ ਜੂਸ ਵਿਕਰੇਤਾ ਰਾਜਾ ਰਾਮ ਨੇ ਸੂਟਕੇਸ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਲੌਕ ਲੱਗਾ ਹੋਣ ਕਾਰਨ ਉਹ ਨਹੀਂ ਖੁੱਲ੍ਹਿਆ।
ਸੁਰੱਖਿਆ ਦੇ ਮੱਦੇਨਜ਼ਰ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫ਼ਾਜ਼ਿਲਕਾ ਦੇ ਡੀ. ਐੱਸ. ਪੀ. ਬੀ. ਐੱਸ. ਰੰਧਾਵਾ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਵੱਲੋਂ ਜਦੋਂ ਸੂਟਕੇਸ ਨੂੰ ਸਾਵਧਾਨੀ ਨਾਲ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਡਾਕਟਰੀ ਦਵਾਈਆਂ ਬਰਾਮਦ ਹੋਈਆਂ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸੂਟਕੇਸ ਦੀ ਤਲਾਸ਼ੀ ਦੌਰਾਨ ਪੁਲਸ ਨੂੰ ਇੱਕ ਸੰਪਰਕ ਨੰਬਰ ਵੀ ਮਿਲਿਆ ਸੀ। ਹਾਲਾਂਕਿ ਜਦੋਂ ਪੁਲਸ ਨੇ ਉਸ ਨੰਬਰ 'ਤੇ ਗੱਲ ਕੀਤੀ ਤਾਂ ਸਬੰਧਿਤ ਵਿਅਕਤੀ ਨੇ ਸੂਟਕੇਸ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਫਿਲਹਾਲ ਡੀ. ਐੱਸ. ਪੀ. ਨੇ ਸੂਟਕੇਸ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਪਹੁੰਚਾ ਦਿੱਤਾ ਹੈ ਅਤੇ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਸੂਟਕੇਸ ਉੱਥੇ ਕੌਣ ਛੱਡ ਕੇ ਗਿਆ ਸੀ।
ਘਰ 'ਤੇ ਹੋਈ ਫਾਇਰਿੰਗ ਦੀ ਘਟਨਾ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਦਾ ਬਿਆਨ
NEXT STORY