ਜਲਾਲਾਬਾਦ ( ਨਿਖੰਜ ) – ਸਥਾਨਕ ਪੀ. ਐਸ. ਪੀ. ਸੀ. ਐਲ. ਮੰਡਲ ਜਲਾਲਾਬਾਦ ਵਿਖੇ ਮੰਡਲ ਪ੍ਰਧਾਨ ਰਾਮ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਮਹੀਨਾਵਾਰੀ ਮੀਟਿੰਗ ਦੌਰਾਨ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਹੁਦੇਦਾਰਾਂ ਅਤੇ ਵਰਕਰਾਂ ਨੇ ਪਾਵਰਕਾਮ ਦੀ ਮਨੈਜਮੈਂਟ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਇਸ ਮੀਟਿੰਗ 'ਚ ਪੁੱਜੇ ਪੈਨਸ਼ਨਰਾਂ ਦੀਆਂ ਮੰਗਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੰਡਲ ਪ੍ਰਧਾਨ ਰਾਮ ਸਿੰਘ ਮੱਕੜ ਨੇ ਦੱਸਿਆ ਕਿ ਪਾਵਰਕਾਮ ਦੀ ਮਨੈਜਮੈਂਟ ਨੇ ਪੈਨਸ਼ਨਰਾਂ ਦੀ ਪੈਨਸ਼ਨ ਖਾਤੇ ਨਾ ਪੈਣ ਕਰਕੇ ਉਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 23 ਸਾਲਾਂ ਪ੍ਰਮੋਸਨ ਇੰਕਰੀਮੈਟ ਦਾ ਬਕਾਇਆ ਅਤੇ ਪਿਛਲੇ 23 ਮਹੀਨੇ ਤੋਂ ਜਾਰੀ ਡੀ. ਏ ਦਾ ਬਕਾਇਆ ਜਾਰੀ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਜਨਵਰੀ 2017 ਤੋਂ ਬਣਦੀ ਡੀ. ਏ ਦੀ ਕਿਸ਼ਤ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੰਗਾਂ ਰਿਕਾਰਡ ਮੀਟਿੰਗ ਕਰਨ ਲਈ ਕਮਰਾ ਦਿੱਤਾ ਜਾਵੇ। ਪੈਨਸ਼ਨਰ ਨੂੰ ਬਿਜਲੀ ਯੂਨਿਟਾਂ ਦੀ ਛੋਟ ਪ੍ਰਦਾਨ ਕੀਤੀ ਜਾਵੇ। ਪੈਨਸ਼ਨਰਾਂ ਨੇ ਪਾਵਰਕਾਮ ਦੀ ਮਨੈਜਮੈਟ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਪੈਨਸ਼ਨਰਜ਼ ਸਘੰਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਭਗਵਾਨ ਦਾਸ, ਰੇਸ਼ਮ ਲਾਲ ਮੱਕੜ ਆਦਿ ਨੇ ਸੰਬੋਧਨ ਕੀਤਾ ।
ਸੇਵਾ ਕੇਂਦਰ ਝਬਾਲ ਦੇ ਕੋਲ 2 ਦਿਨਾਂ ਤੋਂ ਪਈ ਹੈ ਮ੍ਰਿਤਕ ਗਾਂ, ਕੁੱਤੇ ਨੋਚ-ਨੋਚ ਕੇ ਬਣਾ ਰਹੇ ਨੇ ਆਪਣਾ ਆਹਾਰ
NEXT STORY