ਜ਼ੀਰਾ (ਸਤੀਸ਼) - ਪੀ. ਡੀ. ਏ. ਵਲੋਂ ਖਡੂਰ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਕਮਿਸ਼ਨ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ 'ਤੇ ਉਨ੍ਹਾਂ ਦੇ ਵਿਰੋਧ 'ਚ ਖੜ੍ਹੇ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਵਲੋਂ ਟਿੱਪਣੀ ਕੀਤੀ ਗਈ ਹੈ। ਡਿੰਪਾ ਨੇ ਕਿਹਾ ਕਿ 'ਜੋ ਕਰੇਗਾ ਸੋ ਭਰੇਗਾ'। ਜੇਕਰ ਬੀਬੀ ਖਾਲੜਾ ਨੇ ਕੁਝ ਗਲਤ ਕਿਹਾ ਜਾਂ ਕੀਤਾ ਹੈ ਤਾਂ ਚੋਣ ਕਮੀਸ਼ਨ ਵਲੋਂ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗਾ। ਜਾਣਕਾਰੀ ਅਨੁਸਾਰ ਹਲਕਾ ਖਡੂਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾਂ ਆਪਣੀ ਚੋਣ ਮੁਹਿੰਮ ਦੇ ਤਹਿਤ ਅੱਜ ਜ਼ੀਰਾ ਗਏ ਹੋਏ ਹਨ, ਜਿੱਥੇ ਉਨ੍ਹਾਂ ਨੇ ਇਕ ਨਿੱਜੀ ਪੈਲਸ 'ਚ ਐੱਮ. ਐੱਲ. ਏ. ਕੁਲਬੀਰ ਸਿੰਘ ਜ਼ੀਰਾ ਅਤੇ ਇੰਦਰਜੀਤ ਸਿੰਘ ਦੀ ਅਗਵਾਈ 'ਚ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ । ਇਸ ਚੋਣ ਮੁਹਿੰਮ ਦੇ ਦੌਰਾਨ ਪੱਤਰਕਾਰਾਂ ਵਲੋਂ ਡੇਰਾ ਬਿਆਸ ਤੋਂ ਹਮਾਇਤ ਲੈਣ ਦੇ ਸਵਾਲ ਦਾ ਗੋਲ-ਮੋਲ ਜਵਾਬ ਦਿੰਦੇ ਹੋਏ ਡਿੰਪਾ ਨੇ ਕਿਹਾ ਕਿ ਬਿਆਸ ਤਾਂ ਉਹ ਜਾਂਦੇ ਹੀ ਰਹਿੰਦੇ ਹਨ।
ਦੇਖੋ ਰਾਜਾ ਵੜਿੰਗ ਦੇ ਬਠਿੰਡਾ ਤੋਂ ਚੋਣ ਲੜਨ 'ਤੇ ਕੀ ਬੋਲੇ ਹਰਸਿਮਰਤ
NEXT STORY