ਸੁਲਤਾਨਪੁਰ ਲੋਧੀ- ਪੰਜਾਬ ਵਿਚ ਸਤਲੁਜ ਦਰਿਆ ਅਤੇ ਬਿਆਸ ਦਰਿਆ ਮੁੜ ਪਾਣੀ ਨਾਲ ਭਰਨ ਕਰਕੇ ਇਕ ਵਾਰ ਫਿਰ ਤੋਂ ਹੜ੍ਹਾਂ ਵਰਗੇ ਹਾਲਾਤ ਪਿੰਡਾਂ ਵਿਚ ਬਣੇ ਹੋਏ ਹਨ। ਇਕ ਪਾਸੇ ਜਿੱਥੇ ਸਮਾਜਸੇਵੀ ਸੰਸਥਾਵਾਂ ਰਾਹਤ ਕਾਰਜ ਵਿਚ ਜੁਟੀਆਂ ਹੋਈਆਂ ਹਨ, ਉਥੇ ਹੀ ਬਾਊਪੁਰ ਜਦੀਦ ਦਾ ਰਹਿਣ ਵਾਲਾ ਪਰਮਜੀਤ ਨਾਂ ਦਾ ਸ਼ਖ਼ਸ ਵੀ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਵਿਚ ਜੁਟਿਆ ਹੋਇਆ ਹੈ। ਪਰਮਜੀਤ ਸਿੰਘ ਦਾ ਆਪਣਾ ਘਰ ਬਿਆਸ ਦਰਿਆ ਦੇ 15 ਫੁੱਟ ਉੱਚੇ ਪਾਣੀ ਨਾਲ ਘਿਰਿਆ ਹੋਇਆ ਹੈ ਪਰ ਫਿਰ ਇਹ ਸ਼ਖ਼ਸ ਲੋਕਾਂ ਦੀ ਸੇਵਾ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਿਹਾ।
ਜਦੋਂ ਇਕ ਮਹੀਨਾ ਪਹਿਲਾਂ ਇਸ ਖੇਤਰ ਵਿੱਚ ਹੜ੍ਹ ਆਇਆ ਸੀ ਤਾਂ ਉਦੋਂ ਤੋਂ ਹੀ ਇਹ ਕਿਸਾਨ ਸਾਰਾ ਦਿਨ ਮੋਟਰਬੋਟ 'ਤੇ ਸਵਾਰ ਹੋ ਕੇ ਪਿੰਡ ਵਾਸੀਆਂ ਨੂੰ ਬਾਊਪੁਰ ਮੰਡ ਦੇ ਪੁਲ 'ਤੇ ਲੈ ਕੇ ਜਾਣ ਅਤੇ ਵਾਪਸ ਲਿਆਉਣ ਲਈ ਪੂਰਾ ਦਿਨ ਮੋਟਰਬੋਟ ਦੀ ਸਵਾਰੀ ਕਰ ਰਿਹਾ ਹੈ।
ਮੰਗਲਵਾਰ ਨੂੰ ਇਲਾਕਾ ਮੁੜ ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ ਉਹ ਅਤੇ ਉਨ੍ਹਾਂ ਦਾ ਭਰਾ ਪਿੰਡ ਦਾ ਸਰਪੰਚ ਗੁਰਮੀਤ ਸਿੰਘ ਨਾ ਸਿਰਫ਼ ਆਪਣੇ ਪਿੰਡ ਦੀ ਆਬਾਦੀ ਦੀ ਸੇਵਾ ਕਰ ਰਹੇ ਹਨ, ਸਗੋਂ ਪਾਣੀ ਵਿੱਚ ਡੁੱਬੇ 16 ਪਿੰਡਾਂ ਦੇ ਘੱਟੋ-ਘੱਟ 3500 ਲੋਕ ਵੀ ਸੇਵਾ ਕਰ ਰਹੇ ਹਨ।
ਹਾਲਾਂਕਿ ਇਥੇ ਪਿਛਲੇ ਤਿੰਨ ਦਿਨਾਂ ਤੋਂ ਐੱਨ. ਡੀ. ਆਰ. ਐੱਫ਼ ਅਤੇ ਫ਼ੌਜ ਤਾਇਨਾਤ ਹੈ ਪਰ ਪਰਮਜੀਤ ਪਿੰਡ ਵਾਸੀਆਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਰੋਜ਼ਾਨਾ ਉਨ੍ਹਾਂ ਨੂੰ ਫੋਨ ਕਰਕੇ ਆਪਣਾ ਸਾਮਾਨ ਸੁਰੱਖਿਅਤ ਥਾਵਾਂ 'ਤੇ ਲਿਜਾਣ ਲਈ ਮਦਦ ਮੰਗਦੇ ਹਨ। ਇਸ ਲਈ ਉਹ ਲੋੜ ਦੇ ਇਸ ਸਮੇਂ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ- ਵਿਦੇਸ਼ਾਂ 'ਚ 'ਰੱਖੜੀ' ਭੇਜਣ ਵਾਲੀਆਂ ਭੈਣਾਂ ਲਈ ਅਹਿਮ ਖ਼ਬਰ, ਡਾਕ ਵਿਭਾਗ ਦੇ ਰਿਹੈ ਇਹ ਖ਼ਾਸ ਸਹੂਲਤ
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਉਨ੍ਹਾਂ 'ਤੇ ਇੰਨਾ ਵਿਸ਼ਵਾਸ ਹੈ ਕਿ ਉਹ ਜਾਣਦੇ ਹਨ ਕਿ ਪਰਮਜੀਤ ਇਕ ਕਾਲ 'ਤੇ ਜ਼ਰੂਰ ਪਹੁੰਚ ਜਾਣਗੇ। ਇਸ ਦੇ ਇਲਾਵਾ ਕਿਉਂਕਿ ਸ਼ਾਇਦ ਹੀ ਕੋਈ ਇਥੇ ਸਰਕਾਰੀ ਰਾਹਤ ਸਮੱਗਰੀ ਆ ਰਹੀ ਹੈ, ਸਾਨੂੰ ਰੋਜ਼ਾਨਾ ਲੋੜਵੰਦ ਚੀਜ਼ਾਂ ਜਾਂ ਦਵਾਈਆਂ ਬਾਜ਼ਾਰ ਤੋਂ ਲਿਆਉਣੀਆਂ ਪੈਂਦੀਆਂ ਹਨ ਜਿਸ ਦੇ ਲਈ ਸਾਨੂੰ ਕਿਸ਼ਤੀ ਜ਼ਰੀਏ ਜਾਣਾ ਪੈਂਦਾ ਹੈ। ਅਸੀਂ ਆਪਣੇ ਘਰਾਂ ਨੂੰ ਖਾਲੀ ਨਹੀਂ ਛੱਡ ਸਕਦੇ ਕਿਉਂਕਿ ਚੋਰੀ ਦਾ ਡਰ ਬਣਿਆ ਰਹਿੰਦਾ ਹੈ। ਜਿੱਥੇ ਪਰਮਜੀਤ ਲੋਕਾਂ ਨੂੰ ਕਿਸ਼ਤੀ ਰਾਹੀਂ ਲੈ ਕੇ ਜਾਂਦੇ ਹਨ, ਉਥੇ ਹੀ ਉਨ੍ਹਾਂ ਪਰਿਵਾਰ ਆਪਣੇ ਘਰ ਵਿੱਚ ਰਹਿੰਦੇ ਘੱਟੋ-ਘੱਟ 15 ਹੋਰ ਬੇਸਹਾਰਾ ਪਰਿਵਾਰਾਂ ਦੀ ਦੇਖਭਾਲ ਕਰ ਰਿਹਾ ਹੈ। ਪਰਮਜੀਤ ਦੀ ਤਰ੍ਹਾਂ ਹੀ ਗੁਰਵਿੰਦਰ, ਦਿਲਬਾਗ ਸਿੰਘ, ਮਨਜਿੰਦਰ ਅਤੇ ਗੁਰਜੰਟ ਸਿੰਘ ਸਣੇ ਹੋਰ ਕਈ ਨੌਜਵਾਨ ਹਨ, ਜੋ ਅਸੁਰੱਖਿਅਤ ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਆਪਣਾ ਸਾਮਾਨ ਪੈਕ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਵਿੱਚ ਮਦਦ ਕਰ ਰਹੇ ਹਨ। ਗੁਰਵਿੰਦਰ ਨੇ ਕਿਹਾ ਇਸ ਸਮੇਂ, ਅਸੀਂ ਅਜਿਹੇ ਸਾਰੇ ਪਰਿਵਾਰਾਂ ਦੇ ਘਰੇਲੂ ਸਾਮਾਨ ਨੂੰ ਪਿੰਡ ਦੇ ਇਕ ਸਰਕਾਰੀ ਸਕੂਲ ਦੀ ਪਹਿਲੀ ਮੰਜ਼ਿਲ 'ਤੇ ਸ਼ਿਫ਼ਟ ਕਰ ਰਹੇ ਹਾਂ।
ਹੜ੍ਹ ਕਾਰਨ 16 ਪਿੰਡਾਂ ਦੇ 3500 ਲੋਕ ਹੋਏ ਪ੍ਰਭਾਵਿਤ
ਸੁਲਤਾਨਪੁਰ ਲੋਧੀ ਵਿੱਚ ਬਿਆਸ ਦੇ ਕੰਢੇ ਹੇਠਲੇ ਮੰਡ ਖੇਤਰ ਵਿੱਚ 16 ਪਿੰਡ ਹਨ, ਜਿੱਥੇ 3500 ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਬਾਊਪੁਰ ਕਦੀਮ, ਸਾਂਗਰਾ, ਮੰਡ ਮੁਬਾਰਕਪੁਰ, ਰਾਮਪੁਰ ਗੁਆਰਾ, ਭੈਣੀ ਕਾਦਰ ਬਖਸ਼, ਮੰਡ ਸਾਂਗਰਾ, ਕਿਸ਼ਨਪੁਰ ਗਤਕਾ, ਮੁਹੰਮਦਾਬਾਦ, ਭੈਣੀ ਬਹਾਦਰ, ਮੰਡ ਧੂੰਦਾ, ਮੰਡ ਭੀਮ ਜੱਦੀਦ ਅਤੇ ਆਲਮਖਾਨਵਾਲਾ ਸ਼ਾਮਲ ਹਨ। ਬਿਆਸ ਦਰਿਆ ਦੇ ਵਹਾਅ ਕਾਰਨ ਇਸ ਇਲਾਕੇ ਵਿੱਚ 10-15 ਫੁੱਟ ਤੱਕ ਹੜ੍ਹ ਦਾ ਪਾਣੀ ਖੜ੍ਹਾ ਹੈ।
ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
48 ਘੰਟਿਆਂ ਤੋਂ ਵੱਧ ਸਮਾਂ ਬੀਤਣ ’ਤੇ ਵੀ ਬਿਆਸ ਦਰਿਆ 'ਚ ਛਾਲ ਮਾਰਨ ਵਾਲੇ ਭਰਾਵਾਂ ਦਾ ਨਹੀਂ ਲੱਗਾ ਥਹੁ-ਪਤਾ
NEXT STORY