ਲੁਧਿਆਣਾ (ਮੁੱਲਾਂਪੁਰੀ): ਪੰਜਾਬ ਕਾਂਗਰਸ ਨੂੰ ਪਹਿਲੀ ਵਾਰ ਪ੍ਰਧਾਨ ਪਦਮਸ਼੍ਰੀ ਅਤੇ ਅਰਜਨ ਅਵਾਰਡੀ ਪ੍ਰਗਟ ਸਿੰਘ ਸਾਬਕਾ ਹਾਕੀ ਟੀਮ ਦੇ ਕਪਤਾਨ ਰਹੇ ਅਤੇ ਹੁਣ ਕਾਂਗਰਸ ਨੂੰ ਮਿਲ ਗਏ ਹਨ। ਇਹ ਕਾਂਗਰਸ ਲਈ ਬੜੀ ਫਕਰ ਅਤੇ ਮਾਣ ਵਾਲੀ ਗੱਲ ਹੈ। ਕਿਉਂਕਿ ਇਸ ਤੋਂ ਪਹਿਲਾ ਜਿੰਨੇ ਵੀ ਪ੍ਰਧਾਨ ਬਣੇ ਭਾਵੇਂ ਉਹ ਆਪਣੇ ਆਪਣੇ ਕਾਰਜਾਂ ਵਿਚ ਸਫਲ ਸਨ ਪਰ ਪਦਮਸ਼੍ਰੀ ਪ੍ਰਗਟ ਸਿੰਘ ਦੇ ਹਿੱਸੇ 1998 ’ਚ ਆਇਆ ਸੀ। ਜਦੋਂ ਦੇਸ਼ ਦੇ ਰਾਸ਼ਟਰਪਤੀ ਸ੍ਰੀ ਕੇ.ਆਰ ਨਰਾਇਣ ਸਨ। ਜਿੰਨਾਂ ਨੇ ਪਦਮਸ਼੍ਰੀ ਐਵਾਰਡ ਉਨ੍ਹਾਂ ਨੂੰ ਖੇਡਾਂ ਦੇ ਖੇਤਰ ’ਚ ਵੱਡੇ ਯੋਗਦਾਨ ਦੇ ਚਲਦੇ ਭਾਵ ਹਾਕੀ ਵਿਚ ਮੱਲਾਂ ਮਾਰਨ ਤੇ ਦੇਸ਼ ਵਜੋਂ ਦਿੱਤਾ ਸੀ।
ਇਸ ਤਰ੍ਹਾਂ ਉਨ੍ਹਾਂ ਦੇ ਹਿੱਸੇ ਅਰਜਨ ਅਵਾਰਡ ਆਇਆ ਹੈ। ਹੁਣ ਪ੍ਰਗਟ ਸਿੰਘ ਜੋ ਕਿਸੇ ਵੇਲੇ ਹਾਕੀ ਦੇ ਕੈਪਟਨ ਹੁੰਦੇ ਸਨ । ਹੁਣ ਉਹ ਕਾਂਗਰਸ ਦੇ ਕੈਪਟਨ ਬਣ ਗਏ ਹਨ ਉਹਨਾਂ ਨੂੰ ਗਰਾਉਡ ’ਚ ਖੇਡਣਾ ਆਉਦਾ ਹੈ। ਆਸ ਹੈ ਕਿ ਉਹ ਸਿਆਸੀ ਪਾੜੇ ਦੀ ਗਰਾੳਂਡ ’ਚ ਵੀ ਆਪਣੇ ਸਾਥੀਆਂ ਨਾਲ ਚੰਗਾ ਖੇਡਣਗੇ ਤੇ ਖਿਡਾਉਣਗੇ। ਬਾਕੀ ਪ੍ਰਗਟ ਸਿੰਘ ਦੁਆਬੇ ਚੋਂ ਆਉਂਦੇ ਹਨ ਜਿੱਥੇ ਭਾਜਪਾ ਨੇ ਵੱਡਾ ਸਿਆਸੀ ਫੋਕਸ ਕਾਇਮ ਕੀਤਾ ਹੋਇਆ ਸੀ ਉਥੇ ਕਾਂਗਰਸ ਨੇ ਵੀ ਆਪਣਾ ਸਿਆਸੀ ਪੱਤਾ ਖੇਡ ਦਿੱਤਾ ਹੈ।
ਅਕਾਲੀ ਦਲ ਵਲੋਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਅਸਲ ਮੁੱਦਿਆਂ 'ਤੇ ਵਿਧਾਨ ਸਭਾ ਚੋਣਾਂ ਲੜਨ ਦੀ ਅਪੀਲ
NEXT STORY