ਜ਼ੀਰਾ(ਅਕਾਲੀਆਂ ਵਾਲਾ)—ਅਕਾਲੀ ਦਲ ਬਾਦਲ ਵੱਲੋਂ ਦਿੱਤੇ ਜਾ ਰਹੇ ਸਿਆਸੀ ਧਰਨਿਆਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਸ਼ਾਮਲ ਹੋਣਾ ਸਿੱਖ ਹਲਕਿਆਂ 'ਚ ਚਿੰਤਾ ਦਾ ਵਿਸ਼ਾ ਹੈ। ਇਸ ਸੰਬੰਧੀ ਮੀਟਿੰਗ ਜ਼ਿਲਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਸੰਧੂ ਸੁੱਖੇਵਾਲਾ ਅਤੇ ਅਮਰਜੀਤ ਸਿੰਘ ਮਠਾੜੂ ਜਨਰਲ ਸਕੱਤਰ ਸੈਕਟਰੀ ਕਿਸਾਨ ਖੇਤ ਮਜ਼ਦੂਰ ਸੈੱਲ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸਰਵਿੰਦਰ ਸਿੰਘ ਅਵਾਨ ਸਾਬਕਾ ਸਰਪੰਚ ਜਗਰਾਜ ਸਿੰਘ ਜੌਹਲ, ਗੁਰਸੇਵਕ ਸਿੰਘ ਸੰਧੂ ਸੁੱਖੇਵਾਲਾ, ਸੁਖਚੈਨ ਸਿੰਘ ਫੌਜੀ ਕਟੋਰਾ, ਸੁਰਜੀਤ ਸਿੰਘ ਬਰਨਾਲਾ, ਨਿਸ਼ਾਨ ਸਿੰਘ ਧਰਮੀ ਫੌਜੀ ਰਟੌਲ ਬੇਟ, ਸੁਖਵੰਤ ਸਿੰਘ ਘੁੰਮਣ ਸੁੱਖੇਵਾਲਾ, ਬਲਵਿੰੰਦਰ ਸਿੰਘ ਗਰੇਵਾਲ ਵਾੜਾ ਚੈਨ ਸਿੰਘ, ਸੁਖਦੇਵ ਸਿੰਘ ਚੋਟੀਆਂ, ਚੰਦ ਸਿੰਘ ਮਸੂਰਦੇਵਾ ਅਤੇ ਮੱਖਣ ਸਿੰਘ ਭੜਾਣੀਆਂ ਆਦਿ ਸ਼ਾਮਲ ਹੋਏ। ਮੀਟਿੰਗ ਦੌਰਾਨ ਸੰਧੂ ਸੁਖੇਵਾਲਾ ਨੇ ਕਿਹਾ ਕਿ ਪਿਛਲੇ ਸਮੇਂ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਕਈ ਵਾਰ ਬੇਅਦਬੀ ਹੋਈ, ਜੋ ਘੋਰ ਨਿੰਦਣਯੋਗ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਬਣੀ ਹੀ ਸਿੱਖੀ ਅਸੂਲਾਂ 'ਤੇ ਪਹਿਰਾ ਦੇਣ ਅਤੇ ਗੁਰੂ ਘਰਾਂ ਦੀ ਰਾਖੀ ਲਈ ਸੀ, ਇਸ ਦੇ ਪ੍ਰਧਾਨ ਨੇ ਇਕ ਵਾਰ ਵੀ ਸਾਰੇ ਪੰਜਾਬ 'ਚ ਹੋਏ ਮੁਜ਼ਾਹਰੇ ਧਰਨਿਆਂ ਵਿਚ ਸ਼ਮੂਲੀਅਤ ਨਹੀਂ ਕੀਤੀ ਹੁਣ ਅਕਾਲੀ-ਭਾਜਪਾ ਸਰਕਾਰ ਬਦਲਣ ਦੇ ਬਾਅਦ ਬੇਅਰਥ ਸਿਆਸੀ ਧਰਨਿਆਂ 'ਚ ਸ਼ਾਮਲ ਹੋ ਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਪ੍ਰਧਾਨ ਬਡੂੰਗਰ ਬਾਦਲ ਪਰਿਵਾਰ ਦਾ ਸਿਆਸੀ ਹੱਥ ਠੋਕਾ ਬਣ ਕੇ ਰਹਿ ਗਿਆ ਹੈ। ਉਸ ਨੂੰ ਤੁਰੰਤ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ।
ਜ਼ਿਲਾ ਫੂਡ ਸਪਲਾਈ ਕੰਟਰੋਲਰ ਸਮੇਤ ਦੋ ਖਿਲਾਫ ਰਿਸ਼ਵਤ ਦਾ ਮਾਮਲਾ ਦਰਜ
NEXT STORY