ਅੰਮ੍ਰਿਤਸਰ, (ਜਸ਼ਨ)- ਸੰਸਦ ਮੈਂਬਰ ਗੁਰਜੀਤ ਸਿੰਘ ਅੌਜਲਾ ਨੇ ਸਰਕਾਰੀ ਵਿਭਾਗਾਂ ਨੂੰ ਚੁਸਤ-ਦਰੁਸਤ ਰੱਖਣ ਲਈ ਜੋ ਛਾਪੇਮਾਰੀ ਮੁਹਿੰਮ ਛੇਡ਼ੀ ਹੈ, ਉਸ ਦਾ ਅਸਰ ਹੁਣ ਦਿਸਣਾ ਸ਼ੁਰੂ ਹੋ ਗਿਆ ਹੈ। ਇਸ ਕਡ਼ੀ ਤਹਿਤ ਬੀਤੇ ਦਿਨੀਂ ਅੌਜਲਾ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਅਚਾਨਕ ਨਿਰੀਖਣ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕਈ ਕਮੀਆਂ ਦੇਖ ਕੇ ਸਟੇਸ਼ਨ ਦੇ ਪ੍ਰਬੰਧਕੀ ਅਹੁਦੇਦਾਰਾਂ ਨੂੰ ਆਪਣੀ ਕਾਰਜਪ੍ਰਣਾਲੀ ਸੁਧਾਰਨ ਲਈ ਦੋ ਟੁਕ ਕਿਹਾ ਸੀ। ਮੰਗਲਵਾਰ ਸ਼ਾਮ ਨੂੰ ਉਹ ਫਿਰ ਤੋਂ ਅਚਾਨਕ ਰੇਲਵੇ ਸਟੇਸ਼ਨ ਪਹੁੰਚੇ ਅਤੇ ਪੈਸੰਜਰ ਟਰੇਨਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਪਠਾਨਕੋਟ ਪੈਸੰਜਰ ਟਰੇਨ ਨੂੰ ਚੈੱਕ ਕੀਤਾ ਤਾਂ ਸਫਾਈ ਦੀ ਬੇਕਾਇਦਗੀ ਨੂੰ ਦੇਖ ਕੇ ਫਿਰ ਰੇਲ ਅਹੁਦੇਦਾਰਾਂ ਦੀ ਕਲਾਸ ਲਾਈ ਤੇ ਨਾਲ ਹੀ ਤਾਕੀਦ ਵੀ ਕੀਤੀ ਕਿ ਹੁਣ ਜੇਕਰ ਰੇਲ ਗੱਡੀਆਂ ਦੀ ਸਫਾਈ ਵਿਵਸਥਾ ਅਪ-ਟੂ-ਡੇਟ ਨਾ ਦਿਸੀ ਤਾਂ ਉਹ ਫਿਰ ਰੇਲ ਮੰਤਰੀ ਨੂੰ ਇਕ ਸ਼ਿਕਾਇਤ ਪੱਤਰ ਲਿਖ ਕੇ ਉਨ੍ਹਾਂ ’ਤੇ ਵਿਭਾਗੀ ਕਾਰਵਾਈ ਕਰਵਾਉਣÎਗੇ। ਇਸ ਸਬੰਧੀ ਅੌਜਲਾ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਅਾਂ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨੀਂ ਰੇਲਵੇ ਸਟੇਸ਼ਨ ਦਾ ਅਚਾਨਕ ਨਿਰੀਖਣ ਕੀਤਾ ਸੀ ਤਾਂ ਰੇਲ ਗੱਡੀਆਂ ਦੀ ਸਫਾਈ ਦੀ ਕਾਫੀ ਬੇਕਾਇਦਗੀ ਸੀ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਹਾਟਲਾਈਨ ’ਤੇ ਨਹੀਂ ਹੈ ਅਤੇ ਉਹ ਇਸ ਮੁੱਦੇ ਪ੍ਰਤੀ ਕਾਫੀ ਗੰਭੀਰ ਹਨ। ਉਹ ਛੇਤੀ ਹੀ ਇਸ ਬਾਰੇ ਸਾਰੀ ਹਾਲਤ ਪ੍ਰਤੀ ਵਿਭਾਗੀ ਅਹੁਦੇਦਾਰਾਂ ਨਾਲ ਮਿਲ ਕੇ ਸਟੇਸ਼ਨ ਨੂੰ ਹਾਟਲਾਈਨ ’ਤੇ ਕਰਵਾਉਣਗੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਸਾਹਮਣਾ ਨਾ ਕਰਨਾ ਪਏ। ਉਨ੍ਹਾਂ ਸਟੇਸ਼ਨ ਦੇ ਪ੍ਰਸ਼ਾਸਨਿਕ ਅਹੁਦੇਦਾਰਾਂ ਨੂੰ ਅਖੀਰ ’ਚ ਦੋ ਸ਼ਬਦਾਂ ਵਿਚ ਕਿਹਾ ਕਿ ਰੇਲ ਯਾਤਰੀਅਾਂ ਨੂੰ ਮਿਲਣ ਵਾਲੀਅਾਂ ਸਹੂਲਤਾਂ ਪ੍ਰਤੀ ਉਹ ਗੰਭੀਰ ਰਹਿਣ ਤੇ ਜੇਕਰ ਅਜਿਹਾ ਨਾ ਹੋਇਆ ਤਾਂ ਰੇਲ ਅਧਿਕਾਰੀ ਨੱਪੇ ਵੀ ਜਾਣਗੇ।
ਸਾਬਕਾ ਐੱਸ. ਪੀ. ਦਾ ਪੁੱਤਰ ਨਸ਼ਾ ਸਮੱਗਲਿੰਗ ’ਚ ਗ੍ਰਿਫਤਾਰ
NEXT STORY