ਲੁਧਿਆਣਾ : ਬੀਤੇ ਸ਼ਨੀਵਾਰ ਰਾਤ ਪੀਰੂ ਬੰਦਾ ਮੁਹੱਲੇ ਵਿਚ 'ਟੈਂਪਲ ਆਫ ਗੌਡ' ਚਰਚ ਦੇ ਬਾਹਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਪਾਦਰੀ ਸੁਲਤਾਨ ਮਸੀਹ ਨੂੰ ਸ਼ਰੇਆਮ ਗੋਲੀਆਂ ਮਾਰ ਕਤਲ ਕੀਤੇ ਜਾਣ ਦੀ ਘਟਨਾ ਪਿੱਛੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਗੁਆਂਢੀ ਮੁਲਕ ਪਾਕਿਸਤਾਨ ਦਾ ਹੱਥ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ।
ਪੰਜਾਬ 'ਚ ਵੱਧ ਰਹੀਆਂ ਵਾਰਦਾਤਾਂ ਲਈ ਡੀ. ਜੀ. ਪੇ. ਨੇ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਹੈ ਕਿ ਲੁਧਿਆਣਾ 'ਚ ਪਾਦਰੀ ਸੁਲਤਾਨ ਮਸੀਹ, ਮਾਤਾ ਚੰਦ ਕੌਰ ਅਤੇ ਆਰ. ਐੱਸ. ਐੱਸ. ਆਗੂ ਜਗਦੀਸ਼ ਗਗਨੇਜਾ ਕਤਲ ਕਾਂਡ 'ਚ ਪਾਕਿਸਤਾਨ ਦਾ ਹੱਥ ਹੋ ਸਕਦਾ ਹੈ। ਅਰੋੜਾ ਮੁਤਾਬਕ ਗੁਆਂਢੀ ਮੁਲਕ ਵਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਖੇਡੀ ਗਈ ਖੂਨੀ ਖੇਡ, 2 ਔਰਤਾਂ ਸਮੇਤ 4 ਜ਼ਖਮੀ (ਤਸਵੀਰਾਂ)
NEXT STORY