ਪਟਿਆਲਾ (ਰਾਜੇਸ਼ ਪੰਜੌਲਾ): ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੂੰ ਇਕ ਵਾਰ ਫ਼ਿਰ ਖ਼ਾਲਿਸਤਾਨੀ ਅੱਤਵਾਦੀਆਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪਵਨ ਗੁਪਤਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਖ਼ਾਲਿਸਤਾਨੀ ਅੱਤਵਾਦੀਆਂ ਨੇ ਅਲੱਗ-ਅਲੱਗ ਵਾਟਸਐਪ ਨੰਬਰਾਂ ਤੋਂ ਵਿਦੇਸ਼ ਤੋਂ ਉਨ੍ਹਾਂ ਦੀ ਫੋਟੋ ’ਤੇ ਕਰਾਸ ਮਾਰ ਕੇ ਹੱਤਿਆ ਕਰਨ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ : ਹੁਣ 31 ਮਾਰਚ 2021 ਤੱਕ ਹੋਵੇਗੀ ਵਾਹਨਾਂ ਨਾਲ ਸਬੰਧਤ ਕਾਗਜ਼ਾਤਾਂ ਦੀ ਜਾਇਜ਼ਤਾ, ਨਹੀਂ ਹੋਵੇਗਾ ਚਲਾਨ
ਐਤਵਾਰ ਵੀ ਲਗਭਗ 11.48 ਵਜੇ ਸਵੇਰੇ ਇਕ ਵਾਟਸਐੱਪ ਨੰਬਰ ਤੋਂ 39504281164 ਜੋ ਵਿਦੇਸ਼ੀ ਲੱਗਦਾ ਹੈ, ਤੋਂ ਮੁੜ ਉਸੇ ਤਰ੍ਹਾਂ ਉਨ੍ਹਾਂ ਦੀ ਫ਼ੋਟੋ ’ਤੇ ਕਰਾਸ ਲਾ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਪੋਸਟਰ ’ਚ ਡੀ. ਜੀ. ਪੀ. ਦਿਨਕਰ ਗੁਪਤਾ ਦੀ ਫ਼ੋਟੋ ’ਤੇ ਵੀ ਕਰਾਸ ਮਾਰਿਆ ਗਿਆ ਹੈ। ਪਹਿਲਾਂ ਵੀ ਇਸ ਸਬੰਧੀ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਸੂਚਨਾ ਦੇ ਕੇ ਐੱਫ਼. ਆਈ. ਆਰ. ਕਰਵਾਈ ਗਈ ਸੀ। ਐੱਸ. ਐੱਸ. ਪੀ. ਪਟਿਆਲਾ ਸਮੇਤ ਏ. ਡੀ. ਜੀ. ਪੀ. ਖੂਫ਼ੀਆ ਵਿਭਾਗ ਪੰਜਾਬ ਪੁਲਸ, ਉੱਚ ਅਧਿਕਾਰੀਆਂ ਨੂੰ ਵੀ ਸੂਚਨਾ ਲਿਖਤੀ ’ਚ ਭੇਜੀ ਗਈ ਸੀ। ਅੱਜ ਵੀ ਭੇਜੀ ਗਈ ਹੈ ਪਰ ਨਾ ਤਾਂ ਉਨ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਅਤੇ ਨਾ ਹੀ ਇਹ ਧਮਕੀ ਦੇਣ ਵਾਲੇ ਵਾਟਸਐਪ ਨੰਬਰ ਦਾ ਪਤਾ ਲਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਗੁਪਤਾ ਨੇ ਕਿਹਾ ਕਿ ਜਾਣਬੁੱਝ ਕੇ ਉਨ੍ਹਾਂ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜੇਕਰ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖ਼ਾਲਿਸਤਾਨੀ ਅੱਤਵਾਦੀਆਂ ਤੋਂ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਦੇ ਜ਼ਿੰਮੇਵਾਰ ਪੁਲਸ ਅਧਿਕਾਰੀਆਂ ਦੀ ਹੋਵੇਗੀ।
ਹੁਣ 31 ਮਾਰਚ 2021 ਤੱਕ ਹੋਵੇਗੀ ਵਾਹਨਾਂ ਨਾਲ ਸਬੰਧਤ ਕਾਗਜ਼ਾਤਾਂ ਦੀ ਜਾਇਜ਼ਤਾ, ਨਹੀਂ ਹੋਵੇਗਾ ਚਲਾਨ
NEXT STORY