ਫਤਿਹਗੜ੍ਹ ਸਾਹਿਬ (ਜਗਦੇਵ)-ਸਮਾਜ ਸੇਵਾ ’ਚ ਵਡਮੁੱਲਾ ਯੋਗਦਾਨ ਪਾਉਣ ਵਾਲੀ ‘ਮਨਦੀਪ ਚੀਮਾ ਚੈਰੀਟੇਬਲ ਫਾਊਂਡੇਸ਼ਨ ਕੈਨੇਡਾ’ ਵਲੋਂ ਬੱਸੀ ਪਠਾਣਾਂ ਵਿਖੇ ਸਰਕਾਰੀ ਸਕੂਲਾਂ ’ਚ ਪਡ਼੍ਹਦੀਆਂ ਹੁਸ਼ਿਆਰ ਜਨਰਲ ਕੈਟਾਗਰੀ ਦੀਆਂ ਲੋਡ਼ਵੰਦਕੀਆਂ ਲਈ 5-5 ਹਜ਼ਾਰ ਰੁਪਏ ਦਾ ਵਜ਼ੀਫਾ ਤੇ ਸਕੂਲ ਦੀ ਵਰਦੀ ਮੁਤਾਬਕ ਜਰਸੀਆਂ ਵੀ ਵੰਡੀਆਂ ਗਈਆਂ। ਇਸ ਸਬੰਧੀ ਮਨਦੀਪ ਚੀਮਾ ਚੈਰੀਟੇਬਲ ਫਾਊਂਡੇਸ਼ਨ ਕੈਨੇਡਾ ਦੇ ਚੇਅਰਮੈਨ ਭੁਪਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਹ ਹਰ ਸਾਲ ਪਿਛਲੇ 6 ਸਾਲਾਂ ਤੋਂ ਆਪਣੇ ਨਿੱਜੀ ਤੌਰ ’ਤੇ ਇਹ ਉਪਰਾਲਾ ਕਰਦੇ ਆ ਰਹੇ ਹਨ ਤੇ ਭਵਿੱਖ ’ਚ ਇਹ ਯੋਜਨਾ 20 ਲਡ਼ਕੀਆਂ ਤੋਂ ਵਧਾ ਕੇ 100 ਲਡ਼ਕੀਆਂ ਤੱਕ ਕਰਨ ਦੀ ਯੋਜਨਾ ਮਿੱਥੀ ਹੈ। ਉਨ੍ਹਾਂ ਦੱਸਿਆ ਕਿ ਬੱਸੀ ਪਠਾਣਾਂ ਵਿਖੇ ਹੀ ਫਾਊਂਡੇਸ਼ਨ ਵਲੋਂ ਦਫਤਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤੇ 250 ਗਜ਼ ਦੇ ਪਲਾਟ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਦਫਤਰ ਦਾ ਨੀਂਹ ਪੱਥਰ ਪ੍ਰਭਸਰੂਪ ਸਿੰਘ ਗਿੱਲ ਕੈਨੇਡਾ ਵਲੋਂ ਰੱਖਿਆ ਗਿਆ ਹੈ ਤੇ ਇੱਥੇ ਹੀ ਗਰੀਬੀ ਰੇਖਾ ਤੋਂ ਥੱਲੇ ਰਹਿ ਗਏ ਲੋਕਾਂ ਦੇ ਮੁਫਤ ਤੇ ਬਾਕੀਆਂ ਲਈ ਕੇਵਲ ਲਾਗਤ ਅਨੁਸਾਰ ਹੀ ਮੈਡੀਕਲ ਟੈਸਟ ਕੀਤੇ ਜਾਇਆ ਕਰਨਗੇ, ਜਿਨ੍ਹਾਂ ਨੂੰ ਅੰਤਾਂ ਦੀ ਮਹਿੰਗਾਈ ’ਚ ਵੱਡੀ ਸਹੂਲਤ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਇਹ ਫਾਊਂਡੇਸ਼ਨ ਸਮਾਜ ਭਲਾਈ ਦੇ ਕੰਮਾਂ ਲਈ ਉਨ੍ਹਾਂ ਦੇ ਬੇਟੇ ਮਨਦੀਪ ਸਿੰਘ ਚੀਮਾ ਦੀ ਯਾਦ ’ਚ ਬਣਾਈ ਗਈ ਹੈ, ਜੋ ਕੈਨੇਡਾ ’ਚ ਇਕ ਸਡ਼ਕੀ ਹਾਦਸੇ ’ਚ ਅਕਾਲ ਚਲਾਣਾ ਕਰ ਗਏ ਸਨ ਤੇ ਉਸ ਦੀ ਯਾਦ ’ਚ ਹਰ ਸਾਲ ਕੈਨੇਡਾ ’ਚ ਇਕ ਵੱਡਾ ਸਮਾਗਮ ਕੀਤਾ ਜਾਂਦਾ ਹੈ, ਜਿਸ ’ਚ ਉਥੋਂ ਦੇ ਮੈਂਬਰ ਪਾਰਲੀਮੈਂਟ, ਮੈਂਬਰ ਪ੍ਰੋਵੀਸਲ ਪਾਰਲੀਮੈਂਟ, ਮੇਅਰ ਸਾਹਿਬਾਨ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦੇ ਹਨ ਤੇ ਕੈਨੇਡਾ ’ਚ ਯੂਨੀਵਰਸਿਟੀ ’ਚ ਪਡ਼੍ਹਾਈ ਕਰਨ ਵਾਲੀਆਂ ਬਿਨਾਂ ਮਾਂ-ਬਾਪ ਤੋਂ ਲਡ਼ਕੀਆਂ ਦੀ ਫੀਸ ਅਦਾ ਕਰਨ ਦਾ ਬੀਡ਼ਾ ਪਿਛਲੇ 6 ਸਾਲਾਂ ਤੋਂ ਚੁੱਕਿਆ ਹੋਇਆ ਹੈ ਤੇ ਇਸ ਉਪਰਾਲੇ ਲਈ 35 ਤੋਂ 40 ਹਜ਼ਾਰ ਡਾਲਰ ਹਰ ਸਾਲ ਇਕੱਤਰ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ‘ਰਾਈਡ ਫਾਰ ਰੇਸ’ ਮੋਟਰਸਾਈਕਲ ਰੈਲੀ ਵੀ ਕੱਢੀ ਜਾਂਦੀ ਹੈ ਜਿਸ ’ਚ ਗੋਰੇ ਵੀ ਵੱਡੀ ਗਿਣਤੀ ’ਚ ਭਾਗ ਲੈਂਦੇ ਹਨ। ਇਸ ਮੌਕੇ ਆਰ. ਟੀ. ਐੱਸ. ਦੇ ਸਾਬਕਾ ਮੁੱਖ ਕਮਿਸ਼ਨਰ ਜਗਦੀਪ ਸਿੰਘ ਚੀਮਾ, ਬੀਬੀ ਪਰਮਪਾਲ ਕੌਰ ਚੀਮਾ, ਜ਼ਿਲਾ ਪ੍ਰਧਾਨ ਜਥੇਦਾਰ ਸਵਰਨ ਸਿੰਘ ਚਨਾਰਥਲ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਸਾਬਕਾ ਚੇਅਰਮੈਨ ਵਰਿੰਦਰ ਸਿੰਘ ਸੋਢੀ, ਮਲਕੀਤ ਸਿੰਘ ਮਠਾਡ਼ੂ, ਹਰਭਜਨ ਸਿੰਘ ਨਾਮਧਾਰੀ, ਅਜੇ ਮਲਹੋਤਰਾ, ਨਵਦੀਪ ਚੀਮਾ ਗਿੱਲ, ਜਗਜੀਤ ਸਿੰਘ ਸੇਖੋਂ, ਵਰਿੰਦਰਪਾਲ ਸਿੰਘ ਸਾਹੀ ਡਾਇਰੈਕਟਰ ਸਮੇਤ ਹੋਰ ਪਤਵੰਡੇ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਪਾਣੀ ਦੀ ਸੁਚੱਜੀ ਵਰਤੋਂ ਤੇ ਸੰਭਾਲ ਬਾਰੇ ਕੀਤਾ ਜਾਗਰੂਕ
NEXT STORY