ਫਤਿਹਗੜ੍ਹ ਸਾਹਿਬ (ਰੂਪੀ)-ਬੀਤੇ ਦਿਨੀਂ ਆਦਰਸ਼ ਹਾਈ ਸਕੂਲ ਸਰਹਿੰਦ ਸ਼ਹਿਰ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਸਕੂਲ ਪ੍ਰਿੰਸੀਪਲ ਅਮਰਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਪ੍ਰਧਾਨ ਕ੍ਰਿਸ਼ਨਪਾਲ, ਲੀਗਲ ਸਲਾਹਕਾਰ ਪ੍ਰਿਅੰਕਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਨੇ ਦੱਸਿਆ ਕਿ ਸਾਡੇ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ, ਜਿਸ ਲਈ ਸਕੂਲ ਸਟਾਫ ਨੇ ਸਖ਼ਤ ਮਿਹਨਤ ਕੀਤੀ ਹੈ। ਇਸ ਮੌਕੇ ਮੌਜੂਦਾ ਪ੍ਰਧਾਨ ਕ੍ਰਿਸ਼ਨਪਾਲ ਤੇ ਪ੍ਰਿਅੰਕਾ ਨੇ ਸਕੂਲ ਸਟਾਫ ਤੇ ਵਿਦਿਆਰਥੀਆਂ ਦੀ ਸਫ਼ਲਤਾ ’ਤੇ ਵਧਾਈ ਦਿੰਦਿਆਂ ਕਿਹਾ ਕਿ ਮਾਪੇ ਜਨਮਦਾਤਾ ਹਨ ਤੇ ਅਧਿਆਪਕ ਕਰਮਦਾਤਾ, ਇਸ ਲਈ ਚੰਗਾ ਅਧਿਆਪਕ ਹੀ ਆਪਣੇ ਵਿਦਿਆਰਥੀ ਨੂੰ ਸਹੀ ਦਿਸ਼ਾ ਦੇ ਕੇ ਉਸ ਨੂੰ ਸਮਾਜ ’ਚ ਉੱਚ ਸਥਾਨ ਤੇ ਉਸ ਨੂੰ ਬਹੁ-ਕੀਮਤੀ ਗਿਆਨ ਦੇਣ ਕੇ ਉਸ ਨੂੰ ਉੱਚ ਅਹੁਦਾ ਦੁਆ ਸਕਦਾ ਹੈ। ਇਸ ਮੌਕੇ ਵਿਦਿਆਰਥੀ, ਮਾਪੇ ਤੇ ਸਕੂਲ ਸਟਾਫ ਮੌਜੂਦ ਸੀ।
ਸਾਨੂੰ ਲੋਡ਼ਵੰਦ ਮਰੀਜ਼ਾਂ ਦੀ ਮਦਦ ਕਰਨੀ ਚਾਹੀਦੀ : ਨੋਨੀ ਜੱਲ੍ਹਾ
NEXT STORY