ਪਟਿਆਲਾ (ਹਰਦੀਪ)-ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਆਪਣੇ ਹਲਕੇ ’ਚ ਨਾਜਾਇਜ਼ ਉਸਾਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਅਸ਼ਵਨੀ ਕੁਮਾਰ ਸੂਦ ਪੁੱਤਰ ਸੱਤ ਪ੍ਰਕਾਸ਼ ਸੂਦ ਵਾਸੀ ਭਾਦਸੋਂ ਨੇ ਦੱਸਿਆ ਕਿ ਨਾîਭਾ ਹਲਕਾ ਅਧੀਨ ਆਉਂਦੀ ਸਬ-ਤਹਿਸੀਲ ਭਾਦਸੋਂ ’ਚ ਸ਼ਡਿਊਲ ਰੋਡ ਨਾਭਾ-ਗੋਬਿੰਦਗਡ਼੍ਹ ਰੋਡ ’ਤੇ ਭਾਦਸੋਂ ਸ਼ਹਿਰ ’ਚ ਮੇਨ ਰੋਡ ’ਤੇ ਮੇਨ ਚੌਕ ਵਿਚ ਵੱਖ-ਵੱਖ ਦੁਕਾਨਦਾਰਾਂ ਨੇ ਸ਼ਰੇਆਮ ਗੈਰ-ਕਾਨੂੰਨੀ ਤਰੀਕੇ ਨਾਲ ਨਗਰ ਪੰਚਾਇਤ ਦੀ ਮਾਲਕੀ ਵਾਲੀ ਜਗਾ ਉੱਪਰ ਲੈਂਟਰ ਪਾ ਕੇ ਨਾਜਾਇਜ਼ ਉਸਾਰੀਆਂ ਕੀਤੀਆਂ ਹਨ। ਜਿੱਥੇ ਉਸਾਰੀਆਂ ਕੀਤੀਆਂ ਹਨ, ਉਨ੍ਹਾਂ ਉੱਪਰ ਪੰਜਾਬ ਐਂਡ ਹਰਿਆਣਾ ਹਾਈ ਕਰੋਟ ਚੰਡੀਗਡ਼੍ਹ ਨੇ ਸਾਲ 2006 ਤੋਂ ਸਟੇਟਸ-ਕੋ ਕੀਤੀ ਹੋਈ ਹੈ। ਨਗਰ ਪੰਚਾਇਤ ਭਾਦਸੋਂ ਨੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਇਨ੍ਹਾਂ ਨਾਜਾਇਜ਼ ਉਸਾਰੀਆਂ ਨੂੰ ਨਹੀਂ ਰੋਕਿਆ। ਸੂਦ ਨੇ ਕਿਹਾ ਕਿ ਨਾਜਾਇਜ਼ ਉਸਾਰੀ ਕਰ ਰਹੇ ਦੁਕਾਨਦਾਰਾਂ ਨੇ ਪੈਸੇ ਦੇ ਜ਼ੋਰ ’ਤੇ ਅਤੇ ਕਾਂਗਰਸ ਪਾਰਟੀ ਦੀ ਸਿਆਸੀ ਦਖ਼ਲਅੰਦਾਜ਼ੀ ਨਾਲ ਨਾਜਾਇਜ਼ ਕਬਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਦੀ ਚੌਡ਼ਾਈ 95 ਫੁੱਟ ਬਣਦੀ ਹੈ। ਇਸ ’ਤੇ ਨਾਜਾਇਜ਼ ਉਸਾਰੀਆਂ ਦਾ ਵਾਧਾ ਹੋਣ ਕਰ ਕੇ ਚੌਡ਼ਾਈ ਘਟ ਗਈ ਹੈ। ਇਸ ਨਾਲ ਟ੍ਰੈਫਿਕ ਦੀਆਂ ਸਮੱਸਿਆਵਾਂ ਪੌਦਾ ਹੁੰਦੀਆਂ ਹਨ। ਸੂਦ ਨੇ ਦੱਸਿਆ ਕਿ ਹਾਈ ਕੋਰਟ ਦੀ 9.3.2013 ਨੂੰ ਰਿੱਟ ਨੰਬਰ ਸੀ. ਡਬਲਿਊ. ਪੀ. 7069 ’ਚ ਫੈਸਲਾ ਕੀਤਾ ਸੀ ਕਿ ਨਗਰ ਪੰਚਾਇਤ ’ਚ ਨਾਜਾਇਜ਼ ਉਸਾਰੀਆਂ ਨੂੰ ਤੁਰੰਤ ਹਟਾਇਆ ਜਾਵੇ। ਨਵੀਆਂ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਵਿਰੁੱਧ ਕਰਵਾਈ ਕੀਤੀ ਜਾਵੇ। ਸੂਦ ਨੇ ਦੱਸਿਆ ਕਿ ਨਾਜਾਇਜ਼ ਉਸਾਰੀਆਂ ਕਰਨ ਵਾਲੇ ਦੁਕਾਨਦਾਰ ਸਰਕਾਰੀ ਛੁੱਟੀ ਜਾਂ ਐਤਵਾਰ ਵਾਲੇ ਦਿਨ ਮਿਸਤਰੀ ਲਾ ਕੇ ਕੰਮ ਕਰਦੇ ਹਨ। (ਬਾਕਸ)ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਹਨ : ਕਾਰਜਸਾਧਕ ਅਫ਼ਸਰ ਇਸ ਸਬੰਧੀ ਜਦੋਂ ਨਗਰ ਪੰਚਾਇਤ ਭਾਦਸੋਂ ਦੇ ਕਾਰਜਸਾਧਕ ਅਫ਼ਸਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਰੋਕਿਆ ਗਿਆ ਹੈ। ਕਈ ਦੁਕਾਨਦਾਰਾਂ ਨੂੰ ਕਾਰਵਾਈ ਦੇ ਨੋਟਿਸ ਜਾਰੀ ਕੀਤੇ ਗਏ ਹਨ। ਜੇਕਰ ਫੇਰ ਵੀ ਦੁਕਾਨਦਾਰ ਨਾਜਾਇਜ਼ ਉਸਾਰੀ ਕਰਨ ਤੋਂ ਨਹੀਂ ਹਟਦੇ ਤਾਂ ਪੁਲਸ ਅਧਿਕਾਰੀਆਂ ਨੂੰ ਨਾਲ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੰਥਕ ਆਗੂਆਂ ਮੁੱਖ ਚੋਣ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ
NEXT STORY