ਫਤਿਹਗੜ੍ਹ ਸਾਹਿਬ (ਸੁਰੇਸ਼)- ਸ਼੍ਰੀ ਬ੍ਰਾਹਮਣ ਸਭਾ ਪੰਜਾਬ ਇਕਾਈ ਮੰਡੀ ਗੋਬਿੰਦਗੜ੍ਹ ਦੀ ਬੈਠਕ ਸ੍ਰੀ ਰਾਮ ਮੰਦਰ ਚ ਸਭਾ ਦੇ ਪ੍ਰਧਾਨ ਵੇਦ ਪ੍ਰਕਾਸ਼ ਕ੍ਰੇਸ਼ੀਆ ਦੀ ਪ੍ਰਧਾਨਗੀ ’ਚ ਹੋਈ। ਬੈਠਕ ’ਚ ਸਭਾ ਦੇ ਪ੍ਰਦੇਸ਼ ਪ੍ਰਧਾਨ ਦੇਵੀ ਦਿਆਲ ਪਰਾਸ਼ਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਬੈਠਕ ਸਬੰਧੀ ਸਭਾ ਦੇ ਵੇਦ ਕ੍ਰੇਸ਼ੀ ਨੇ ਦੱਸਿਆ ਕਿ ਬੈਠਕ ਦੌਰਾਨ ਸਾਰੇ ਬ੍ਰਾਹਮਣ ਭਰਾਵਾਂ ਵੱਲੋਂ ਆਉਣ ਵਾਲੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜਨਮ ਉਤਸਵ ਨੂੰ ਭਗਵਾਨ ਸ੍ਰੀ ਪਰਸ਼ੂਰਾਮ ਮੰਦਰ ’ਚ ਧੂਮਧਾਮ ਨਾਲ ਮਨਾਉਣ ਲਈ ਕਰਵਾਏ ਜਾਣ ਵਾਲੇ ਧਾਰਮਕ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕਰ ਕੇ 7 ਮਈ ਨੂੰ ਮੰਦਰ ਕੰਪਲੈਕਸ ’ਚ ਇਕ ਵਿਸ਼ਾਲ ਸਮਾਰੋਹ ਕਰਵਾਉਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਸਮਾਰੋਹ ਦੌਰਾਨ ਮੰਦਰ ਕੰਪਲੈਕਸ ਚ 6 ਮਈ ਨੂੰ ਸਵੇਰੇ 10 ਵਜੇ ਸ਼੍ਰੀ ਰਾਮਾਇਣ ਜੀ ਦਾ ਪਾਠ ਆਰੰਭ ਹੋਵੇਗਾ ਤੇ ਸ਼ਾਮ ਨੂੰ ਸ਼੍ਰੀ ਸੁੰਦਰਕਾਂਡ ਸੇਵਾ ਮੰਡਲ ਵੱਲੋਂ ਭਜਨ ਸੰਕੀਰਤਨ ਕੀਤਾ ਜਾਵੇਗਾ। 7 ਮਈ ਨੂੰ ਸਵੇਰੇ 10 ਤੋਂ 12 ਵਜੇ ਤੱਕ ਆਸ਼ਾ ਸ਼ਰਮਾ ਐਂਡ ਪਾਰਟੀ ਵੱਲੋਂ ਭਜਨ ਸੰਕੀਰਤਨ ਕਰ ਕੇ ਭਗਵਾਨ ਸ਼੍ਰੀ ਪਰਸ਼ੂਰਾਮ ਦਾ ਗੁਣਗਾਨ ਕੀਤਾ ਜਾਵੇਗਾ। ਸ਼੍ਰੀ ਰਾਮਾਇਣ ਜੀ ਦੇ ਪਾਠ ਨੂੰ ਵਿਰਾਮ ਦੇਣ ਉਪਰੰਤ ਮੰਦਰ ਕੰਪਲੈਕਸ ’ਚ ਆਏ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਬੈਠਕ ’ਚ ਕੈਲਾਸ਼ ਸ਼ਰਮਾ, ਦਵਿੰਦਰ ਪਰਾਸ਼ਰ, ਰਮਨ ਸ਼ਾਰਦਾ, ਰਾਜੇਸ਼ ਜੋਸ਼ੀ ਤੇ ਕੁਲਵਿੰਦਰ ਸ਼ਰਮਾ ਆਦਿ ਹਾਜ਼ਰ ਸਨ।
ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣਾ ਸਾਰਿਆਂ ਦਾ ਮੁੱਢਲਾ ਫਰਜ਼ : ਰਾਕੇਸ਼ ਗਰਗ
NEXT STORY