ਮੋਹਾਲੀ (ਕੁਲਦੀਪ, ਭਗਵਤ) : ਮੋਹਾਲੀ ਦੇ ਆਈ. ਵੀ. ਵਾਈ. ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਇਕ ਮਰੀਜ਼ ਨੇ ਛਾਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮਾਂ ਰਹਿੰਦੇ ਉਸ ਨੂੰ ਬਚਾ ਲਿਆ ਗਿਆ। ਜਾਣਕਾਰੀ ਮੁਤਾਬਕ ਪਰਦੀਪ ਕੁਮਾਰ (30) ਨੂੰ ਮਿਰਗੀ ਦੀ ਬੀਮਾਰੀ ਕਾਰਨ 4 ਦਿਨ ਪਹਿਲਾਂ ਹੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਮੰਗਲਵਾਰ ਨੂੰ ਉਸ ਨੇ ਤੀਜੀ ਮੰਜ਼ਿਲ 'ਤੇ ਟਾਇਲਟ ਦੀ ਖਿੜਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਲਿਆ ਗਿਆ। ਫਿਲਹਾਲ ਪਰਦੀਪ ਕੁਮਾਰ ਹਸਪਤਾਲ 'ਚ ਇਲਾਜ ਅਧੀਨ ਹੈ।
ਜਲੰਧਰ ਤੋਂ ਮਾਧੋਪੁਰ 131 ਕਿਲੋਮੀਟਰ, 15 ਚੈੱਕ ਪੋਸਟਾਂ, ਚੈਕਿੰਗ ਜ਼ੀਰੋ
NEXT STORY