ਲੁਧਿਆਣਾ (ਰਾਜ) : ਡਾਕਟਰਾਂ ਦੀ ਹੜਤਾਲ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਕੂਮਕਲਾਂ ਤੋਂ ਇਲਾਜ ਦੇ ਲਈ ਆਏ ਇਕ ਵਿਅਕਤੀ ਨੂੰ ਕੋਈ ਡਾਕਟਰ ਨਹੀਂ ਮਿਲਿਆ। ਇੰਨੀ ਦੂਰ ਦਾ ਸਫ਼ਰ ਤੈਅ ਕਰ ਕੇ ਆਏ ਵਿਅਕਤੀ ਨੇ ਫਿਰ ਵਾਪਸ ਮੁੜਨਾ ਸੀ। ਇਸ ਲਈ ਵਾਪਸ ਜਾਣ ਦੀ ਬਜਾਏ ਡਾਕਟਰ ਨੂੰ ਮਿਲਣ ਦੀ ਆਸ ’ਚ ਉਹ ਓ. ਪੀ. ਡੀ. ਵਿਚ ਸੌਂ ਗਿਆ। ਕਾਫੀ ਸਮੇਂ ਤੱਕ ਓ. ਪੀ. ਡੀ. ਅੰਦਰ ਸੁੱਤਾ ਰਿਹਾ। ਦੂਜੇ ਪਾਸੇ ਇਲਾਜ ਕਰਵਾਉਣ ਆਏ ਲੋਕ ਵੀ ਰੋਜ਼ਾਨਾਂ ਦੀ ਤਰ੍ਹਾਂ ਪਰੇਸ਼ਾਨ ਰਹੇ।
ਲੋਕਾਂ ਦਾ ਕਹਿਣਾ ਸੀ ਕਿ ਆਖ਼ਰ ਡਾਕਟਰ ਕਦੋਂ ਮਰੀਜ਼ਾਂ ਦਾ ਇਲਾਜ ਕਰਨਗੇ। ਸਰਕਾਰ ਅਤੇ ਡਾਕਟਰਾਂ ਦੀ ਆਪਸੀ ਲੜਾਈ ’ਚ ਲੋੜਵੰਦ ਲੋਕਾਂ ਦਾ ਇਲਾਜ ਨਹੀਂ ਹੋ ਪਾ ਰਿਹਾ। ਸਲਿੱਪ ਕਾਊਂਟਰ ’ਤੇ ਲੋਕ ਓ. ਪੀ. ਡੀ. ਖੁੱਲ੍ਹਣ ਦੀ ਗੱਲ ਪੁੱਛ ਕੇ ਹੀ ਵਾਪਸ ਮੁੜ ਰਹੇ ਸਨ। ਉਥੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਗੰਭੀਰ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ ਪਰ ਐਮਰਜੈਂਸੀ ਦੀ ਕਮਾਨ ਟਰੇਨੀ ਵਿਦਿਆਰਥੀਆਂ ਦੇ ਹੱਥ ਵਿਚ ਹੀ ਹੈ। ਵਿਦਿਆਰਥੀ ਹੀ ਮਰੀਜ਼ਾਂ ਦੀ ਦੇਖ-ਭਾਲ ਕਰ ਰਹੇ ਹਨ।
15 ਅਗਸਤ ਨੂੰ ਦਫ਼ਤਰ ’ਚ ਲੱਗੇਗਾ ਸਿੱਧੂ ਦਾ ਬਿਸਤਰਾ, ਵਿਰੋਧੀਆਂ ਦਾ ਹੋਵੇਗਾ ਗੋਲ
NEXT STORY