ਰੂਪਨਗਰ, (ਵਿਜੇ)- ਪੈਨਸ਼ਨਰਜ਼ ਯੂਨੀਅਨ (ਰੋਡਵੇਜ਼) ਪੰਜਾਬ ਜ਼ਿਲਾ ਰੂਪਨਗਰ ਦੀ ਮੀਟਿੰਗ ਨਸੀਬ ਸਿੰਘ ਪ੍ਰਧਾਨ ਦੀ ਪ੍ਰਧਾਨਗੀ 'ਚ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਪੈਨਸ਼ਨਰ ਸ਼ਾਮਲ ਹੋਏ।
ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਆਈ. ਏ. ਐੱਸ. ਤੇ ਆਈ. ਪੀ. ਐੱਸ. ਅਫਸਰਾਂ ਨੂੰ ਜਨਵਰੀ 2017 ਤੋਂ ਡੀ. ਏ. ਦੀ ਕਿਸ਼ਤ ਦੇ ਦਿੱਤੀ ਗਈ ਪਰ ਛੋਟੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ, ਜਿਸ ਕਾਰਨ ਪੈਨਸ਼ਨਰਾਂ 'ਚ ਰੋਸ ਹੈ। ਪੈਨਸ਼ਨਰਾਂ ਨੇ ਮੰਗ ਕੀਤੀ ਕਿ 4 ਫੀਸਦੀ ਡੇ. ਏ. ਦੀ ਕਿਸ਼ਤ ਤੇ 22 ਮਹੀਨਿਆਂ ਦੇ ਡੀ. ਏ. ਦੀ ਅਦਾਇਗੀ ਤੁਰੰਤ ਕੀਤੀ ਜਾਵੇ, ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ। ਇਸ ਮੌਕੇ ਹਰਬੰਸ ਸਿੰਘ, ਗੁਰਦੇਵ ਸਿੰਘ, ਮਹਿੰਦਰ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ, ਜੋਸ਼ ਸਿੰਘ, ਦੀਦਾਰ ਸਿੰਘ ਮੌਜੂਦ ਸਨ।
ਅਲਟੋ ਤੇ ਮਹਿੰਦਰਾ ਪਿੱਕਅੱਪ ਦੀ ਟੱਕਰ 'ਚ 1 ਜ਼ਖਮੀ
NEXT STORY