ਸ੍ਰੀ ਮੁਕਤਸਰ ਸਾਹਿਬ, (ਦਰਦੀ)- ਪ੍ਰਧਾਨ ਮੰਤਰੀ ਵੱਲੋਂ ਉਲੀਕੀ ਗਈ 'ਸਵੱਛ ਭਾਰਤ ਮੁਹਿੰਮ' ਤਹਿਤ 4 ਫਰਵਰੀ ਤੋਂ ਸਰਵੇ ਸ਼ੁਰੂ ਕੀਤਾ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਨੂੰ ਪਿਛਲੇ ਸਾਲ ਇਨ੍ਹਾਂ ਹੀ ਦਿਨਾਂ ਵਿਚ ਕੇਂਦਰ ਦੀ ਟੀਮ ਵੱਲੋਂ ਕੀਤੇ ਗਏ ਸਰਵੇ ਦੌਰਾਨ ਗੰਦਾ ਸ਼ਹਿਰ ਹੋਣ ਦਾ ਦਰਜਾ ਦਿੱਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਨਗਰ ਕੌਂਸਲ ਜਾਂ ਸਰਕਾਰੀ ਮਹਿਕਮਿਆਂ ਦੇ ਅਧਿਕਾਰੀਆਂ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਸਰਕੀ।
ਸ਼ਹਿਰ ਦਾ ਕੋਈ ਹਿੱਸਾ ਬਾਕੀ ਨਹੀਂ ਹੈ, ਜਿੱਥੇ ਕਿ ਗੰਦਗੀ, ਕੂੜੇ ਦੇ ਢੇਰ ਜਾਂ ਸੀਵਰੇਜ ਦੀ ਸਮੱਸਿਆ ਨਾ ਦੇਖੀ ਜਾਂਦੀ ਹੋਵੇ। ਇਸ ਦੀ ਤਾਜ਼ਾ ਮਿਸਾਲ ਸਥਾਨਕ ਪੰਡਿਤ ਜੈ ਦਿਆਲ ਸਟਰੀਟ 'ਚ ਬੰਦ ਪਏ ਸੀਵਰੇਜ ਤੋਂ ਮਿਲਦੀ ਹੈ, ਜਿੱਥੇ ਰਾਹਗੀਰ ਗੰਦੇ ਪਾਣੀ 'ਚੋਂ ਲੰਘਣ ਲਈ ਮਜਬੂਰ ਹਨ।
ਜ਼ਿਕਰਯੋਗ ਹੈ ਕਿ ਇਸ ਬਾਜ਼ਾਰ 'ਚ ਕਾਫ਼ੀ ਰਿਹਾਇਸ਼ੀ ਘਰਾਂ ਤੋਂ ਇਲਾਵਾ ਵਪਾਰਕ ਅਦਾਰੇ ਵੀ ਕੰਮ ਕਰਦੇ ਹਨ ਅਤੇ ਇਹ ਗਲੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਨਾਕਾ ਨੰਬਰ-1 ਤੱਕ ਸ਼ਰਧਾਲੂਆਂ ਦੇ ਪਹੁੰਚਣ ਲਈ ਮੁੱਖ ਰਸਤਾ ਹੈ। ਗਲੀ ਵਾਸੀਆਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਬਾਜ਼ਾਰ ਦਾ ਸੀਵਰੇਜ ਸਿਸਟਮ ਤੁਰੰਤ ਚਾਲੂ ਕਰ ਕੇ ਉਨ੍ਹਾਂ ਨੂੰ ਇਸ ਮੁਸੀਬਤ ਤੋਂ ਰਾਹਤ ਦਿਵਾਈ ਜਾਵੇ।
ਵਿਆਹੁਤਾ ਨੂੰ ਬੰਧਕ ਬਣਾ ਕੇ ਕੁੱਟਮਾਰ ਕਰਨ ਵਾਲੇ ਪਤੀ ਤੇ ਸਹੁਰਾ ਗ੍ਰਿਫਤਾਰ
NEXT STORY