ਬਾਘਾਪੁਰਾਣਾ (ਮੁਨੀਸ਼) - ਹਲਕਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨਵੇਂ ਰੋਡੇ, ਜੋ ਬਾਘਾਪੁਰਾਣਾ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਹੈ, ਦਾ ਵਿਕਾਸ ਪੱਖੋਂ ਬੁਰਾ ਹਾਲ ਨਜ਼ਰ ਆ ਰਿਹਾ ਹੈ। ਪਿੰਡ ਨਵੇਂ ਰੋਡੇ ਦੀ ਖਸਤਾ ਹਾਲਤ ਇੰਨੀ ਕੁ ਜ਼ਿਆਦਾ ਹੈ ਕਿ ਸੜਕ 'ਤੇ ਜਗ੍ਹਾ-ਜਗ੍ਹਾ 'ਤੇ ਵੱਡੇ ਟੋਏ ਪਏ ਹੋਏ ਹਨ, ਜੋ ਮੀਂਹ ਦੇ ਦਿਨਾਂ 'ਚ ਪਾਣੀ ਨਾਲ ਭਰ ਜਾਂਦੇ ਹਨ।
ਪਿੰਡ ਰੋਡੇ ਦੇ ਵਸਨੀਕ ਖਸਤਾਹਾਲ ਗਲੀਆਂ-ਨਾਲੀਆਂ ਤੋਂ ਇੰਨੇ ਜ਼ਿਆਦਾ ਪ੍ਰੇਸ਼ਾਨ ਹਨ ਕਿ ਜਿਸ ਦੀ ਤਾਜ਼ਾ ਮਿਸਾਲ ਪਿੰਡ ਦੇ ਲੋਕਾਂ ਵੱਲੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਤੇ ਪਿੰਡ ਵਾਸੀਆਂ ਲਈ ਕੋਈ ਨਾਲੀ ਦੀ ਸਹੂਲਤ ਨਾ ਹੋਣ ਕਰ ਕੇ ਉਨ੍ਹਾਂ ਨੂੰ ਆਪਣੇ ਘਰਾਂ ਦੇ ਅੱਗੇ ਵੱਡੇ-ਵੱਡੇ ਟੋਏ ਪੁੱਟੇ ਹਨ, ਜਿਨ੍ਹਾਂ 'ਚ ਘਰਾਂ ਦਾ ਪਾਣੀ ਜਮ੍ਹਾ ਹੋ ਹੁੰਦਾ ਹੈ। ਗੰਦਾ ਪਾਣੀ ਸੜਕਾਂ 'ਤੇ ਆਉਣ ਦੇ ਨਾਲ ਪਿੰਡ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਰਾਹਗੀਰਾਂ ਦੇ ਨਾਲ ਵਾਹਨ ਚਾਲਕਾਂ ਨਾਲ ਵੀ ਕਈ ਘਟਨਾਵਾਂ ਵਾਪਰੀਆਂ ਹਨ। ਪਿੰਡ ਵਾਸੀ ਮੇਲਾ ਸਿੰਘ, ਮੰਦਰ ਸਿੰਘ, ਤੋਤੀ ਸਿੰਘ ਤੋਂ ਇਲਾਵਾ ਅਮਨੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਅਕਾਲੀਆਂ ਨੇ ਵੀ ਇਸ ਪਿੰਡ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਭਾਵੇਂ ਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਨੂੰ ਸੰਗਤ ਦਰਸ਼ਨ ਦੌਰਾਨ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਸੀ। ਸਰਕਾਰ ਬਦਲਣ ਤੋਂ ਬਾਅਦ ਪਿੰਡਾਂ ਵੱਲ ਕਾਂਗਰਸ ਦੇ ਨੁਮਾਇੰਦਿਆਂ ਨੇ ਵੀ ਅਜੇ ਤੱਕ ਕੋਈ ਨਜ਼ਰ ਨਹੀਂ ਮਾਰੀ। ਆਖਿਰ ਪਿੰਡ ਦੇ ਲੋਕਾਂ ਨੇ ਹਲਕਾ ਵਿਧਾਇਕ ਤੋਂ ਮੰਗ ਕੀਤੀ ਕਿ ਇਸ ਪਿੰਡ ਦੇ ਅਧੂਰੇ ਪਏ ਵਿਕਾਸ ਕਾਰਜਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਖਸਤਾਹਾਲ ਸੜਕ ਦੀ ਮੁਰੰਮਤ ਕਰਨ ਦੇ ਨਾਲ-ਨਾਲ ਨਾਲੀਆਂ ਵੀ ਬਣਾਈਆਂ ਜਾਣ।
ਜੀ. ਐੱਸ. ਟੀ. ਦੀਆਂ ਪੇਚੀਦਗੀਆਂ ਕਾਰਨ ਵਪਾਰੀਆਂ ਦਾ ਰੁਝਾਨ ਟੁੱਟਾ
NEXT STORY