ਗੜ੍ਹਸ਼ੰਕਰ, (ਜ.ਬ.)- ਗੜ੍ਹਸ਼ੰਕਰ ਤੋਂ ਜੇਜੋਂ ਰੇਲਵੇ ਲਾਈਨ 'ਤੇ ਪਿੰਡ ਬਡੇਸਰੋਂ ਕੋਲ ਫਾਟਕ ਨੂੰ ਰੇਲਵੇ ਵਿਭਾਗ ਨੇ ਆਪਣੀ ਕਾਰਵਾਈ ਅਨੁਸਾਰ 2 ਦਿਨ ਪਹਿਲਾਂ ਬੰਦ ਕਰ ਦਿੱਤਾ ਹੈ ਜਿਸ ਵਿਰੁੱਧ ਪਿੰਡ ਬਡੇਸਰੋਂ, ਸਤਨੌਰ ਆਦਿ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ।
ਜ਼ਿਕਰਯੋਗ ਹੈ ਕੇ ਪਿਛਲੇ ਦਿਨੀਂ ਲੋਕਾਂ ਨੇ ਵੱਡੀ ਮਾਤਰਾ 'ਚ ਇਕੱਠੇ ਹੋ ਕੇ ਇਸ ਫਾਟਕ ਨੂੰ ਬੰਦ ਕਰਨ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਰੇਲਵੇ ਵਿਭਾਗ ਦੇ ਕਰਮਚਾਰੀ ਕਾਰਵਾਈ ਵਿਚਾਲੇ ਛੱਡ ਕੇ ਚਲੇ ਗਏ ਸੀ। ਪਿੰਡ ਦੇ ਲੋਕਾਂ ਨੇ ਐਲਾਨ ਕਰਦਿਆਂ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ-ਅੰਦਰ ਰੇਲਵੇ ਵਿਭਾਗ ਨੇ ਫਾਟਕ ਦੁਬਾਰਾ ਨਾ ਖੋਲ੍ਹਿਆ ਤਾਂ ਵੱਡੀ ਗਿਣਤੀ 'ਚ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਰੇਲਵੇ ਮੰਤਰਾਲੇ ਵਿਰੁੱਧ ਜ਼ਬਰਦਸਤ ਸੰਘਰਸ਼ ਆਰੰਭ ਕਰਾਂਗੇ।
ਇਸ ਮੌਕੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਅਸੀਂ ਆਉਂਦੇ ਵਿਧਾਨ ਸਭਾ ਸੈਸ਼ਨ 'ਚ ਇਹ ਮੁੱਦਾ ਜ਼ਰੂਰ ਉਠਾਵਾਂਗੇ। ਸੀ. ਪੀ. ਐੱਮ. ਦੇ ਆਗੂ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਅਸੀਂ ਪਿੰਡ ਵਾਸੀਆਂ ਦੇ ਨਾਲ ਹਾਂ।
ਇਸ ਸਮੇਂ ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਕੈਪਟਨ ਸੁਖਦੇਵ ਸਿੰਘ ਨੌਰੀਆ, ਪੰਡਿਤ ਹੇਮ ਰਾਜ, ਜਸਵੀਰ ਸਿੰਘ, ਮੰਗਲ ਹੁਸੈਨ, ਬਸ਼ੀਰ ਮੁਹੰਮਦ, ਕੁਸ਼ਲ ਭਨੋਟ, ਸੰਜੀਵ ਕੁਮਾਰ, ਮੀਨਾ ਕੁਮਾਰੀ, ਚੇਤਨਾ, ਰਾਜਵਿੰੰਦਰ ਕੌਰ ਆਦਿ ਵੀ ਹਾਜ਼ਰ ਸਨ।
ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੀ ਹਾਲਤ ਖਸਤਾ
NEXT STORY