ਚੰਡੀਗੜ੍ਹ (ਸ਼ੀਨਾ) : ਨਗਰ ਨਿਗਮ ਦੀ ਵਿੱਤ ਅਤੇ ਕਰਾਰ ਕਮੇਟੀ ਨੇ ਗੁਰਪੁਰਬ ਮੌਕੇ ਤਿੰਨ ਦਿਨਾਂ ਲਈ ਅਸਥਾਈ ਸਟਾਲ ਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਫ਼ੈਸਲਾ ਸ਼ੁੱਕਰਵਾਰ ਨੂੰ ਮੇਅਰ ਹਰਪ੍ਰੀਤ ਕੌਰ ਬਬਲਾ ਦੀ ਪ੍ਰਧਾਨਗੀ ਹੇਠ ਹੋਈ ਵਿੱਤ ਤੇ ਕਰਾਰ ਕਮੇਟੀ (ਐੱਫ. ਐਂਡ ਸੀ. ਸੀ.) ਦੀ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ’ਚ ਕਮਿਸ਼ਨਰ ਅਮਿਤ ਕੁਮਾਰ, ਵਿਸ਼ੇਸ਼ ਕਮਿਸ਼ਨਰ ਪ੍ਰਦੀਪ ਕੁਮਾਰ, ਕਮੇਟੀ ਮੈਂਬਰ ਗੁਰਪ੍ਰੀਤ ਸਿੰਘ, ਸੌਰਭ ਜੋਸ਼ੀ, ਸੁਮਨ ਦੇਵੀ, ਪੂਨਮ, ਜਸਮਨਪ੍ਰੀਤ ਸਿੰਘ ਅਤੇ ਐੱਮ.ਸੀ.ਸੀ. ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਮੀਟਿੰਗ ’ਚ ਪਿੰਡ ਕਿਸ਼ਨਗੜ੍ਹ ਸਮੇਤ ਮਨੀਮਾਜਰਾ ਦੇ ਖੇਤਰ ’ਚ ਪਾਣੀ ਦੀ ਸਪਲਾਈ ਲਈ ਨਵੇਂ ਪਾਣੀ ਦੇ ਟੈਂਕਰ ਦੀ ਖ਼ਰੀਦ ਕਰਨਾ, ਸੈਕਟਰ-48 ਦੇ ’ਚ ਮੀਂਹ ਦੇ ਪਾਣੀ ਦੇ ਢੁੱਕਵੇਂ ਨਿਪਟਾਰੇ ਲਈ ਮਸ਼ੀਨ ਹੋਲ ਤੇ ਰੋਡ ਗਲੀ ਚੈਂਬਰਾਂ ਦੀ ਉਸਾਰੀ ਕਰਨਾ, ਜੱਜ ਹਾਊਸ ਸੈਕਟਰ-16 ਦੇ ਮੀਂਹ ਦੇ ਪਾਣੀ ਦੇ ਸੁਚਾਰੂ ਨਿਪਟਾਰੇ ਲਈ ਮੌਜੂਦਾ ਐੱਸ.ਡਬਲਿਯੂ.ਡੀ. ਲਾਈਨ ਨੂੰ ਮਜ਼ਬੂਤ ਕਰਨਾ, ਆਈ. ਡੀ. ਐੱਲ. ਈ. ਟਰੱਕ ਪਾਰਕਿੰਗ, ਐੱਮ. ਸੀ. ਸੀ. ਦੇ ਐੱਫ. ਐਂਡ ਸੀ.ਸੀ. ਨੇ ਚੰਡੀਗੜ੍ਹ ਦੇ ਗ੍ਰੀਨ ਬੈਲਟ ਪਾਰਟ-1, ਇੰਦਰਾ ਕਾਲੋਨੀ ਮਨੀਮਾਜਰਾ ਵਿਖੇ ਛੱਠ ਪੂਜਾ ਸਮਾਰੋਹ ਕਰਵਾਉਣ ਨੂੰ ਮਨਜ਼ੂਰੀ ਦੇ ਨਾਲ ਨਾਲ ਐੱਮ. ਸੀ. ਸੀ. ਦੇ ਜਨਰਲ ਹਾਊਸ ਵੱਲੋਂ ਸੁੰਦਰ ਨਗਰ, ਮੌਲੀਜਾਗਰਾਂ, ਵਿਖੇ ਛੱਠ ਪੂਜਾ ਲਈ ਪਹਿਲਾਂ ਹੀ ਇਕ ਏਜੰਡਾ ਪਾਸ ਕਰਨ ਦੇ ਫ਼ੈਸਲੇ ਵੀ ਸ਼ਾਮਲ ਹਨ।
ਮੰਡੀ ਗੋਬਿੰਦਗੜ੍ਹ ’ਚ ਗੈਸ ਲਾਈਨ ਲੀਕ ਹੋਣ ਕਾਰਨ ਵੱਡਾ ਹਾਦਸਾ ਟਲਿਆ
NEXT STORY