ਗਿੱਦੜਬਾਹਾ (ਜ. ਬ.) : ਬੀਤੀ ਰਾਤ ਨਗਰ ਕੌਂਸਲ ਗਿੱਦੜਬਾਹਾ ਦੇ ਸਾਬਕਾ ਪ੍ਰਧਾਨ ਸੁਭਾਸ਼ ਜੈਨ (ਲਿੱਲੀ) ਦੇ ਲੰਬੀ ਰੋਡ ਉੱਪਰ ਸਥਿਤ ਪੈਟਰੋਲ ਪੰਪ 'ਤੇ ਚੋਰੀ ਹੋ ਗਈ।
ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਲਿੱਲੀ ਨੇ ਦੱਸਿਆ ਕਿ ਬੀਤੀ ਰਾਤ ਲੰਬੀ ਰੋਡ 'ਤੇ ਸਥਿਤ ਉਨ੍ਹਾਂ ਦੇ ਫਰੈਂਡਜ਼ ਫਿਲਿੰਗ ਸਟੇਸ਼ਨ (ਪੈਟਰੋਲ ਪੰਪ) ਦੇ ਮੇਨ ਗੇਟ ਦਾ ਸ਼ੀਸ਼ਾ ਤੋੜ ਕੇ ਚੋਰ ਦਫਤਰ ਵਿਚ ਦਾਖਲ ਹੋ ਗਏ ਅਤੇ ਉੱਥੇ ਪਈ ਅਲਮਾਰੀ ਤੇ ਤਿਜੌਰੀ ਭੰਨ ਕੇ ਉਸ 'ਚੋਂ 2 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਲਿਖਤੀ ਸੂਚਨਾ ਦੇ ਦਿੱਤੀ ਗਈ ਸੀ ਪਰ ਪੁਲਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੰਚਾਇਤੀ ਚੋਣਾਂ ਲਈ ਵਾਰਡਬੰਦੀ ਦਾ ਕੰਮ ਆਖਰੀ ਪੜਾਅ 'ਤੇ : ਬਾਜਵਾ
NEXT STORY