ਚੰਡੀਗੜ੍ਹ : ਇਸ ਸਾਲ ਫਰਵਰੀ ਮਹੀਨੇ 'ਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਦੇ ਵਿੱਤ ਮੰਤਰੀਆਂ ਦੀ ਮੀਟਿੰਗ ਹੋਣ ਵਾਲੀ ਹੈ, ਜਿਸ 'ਚ ਇਨ੍ਹਾਂ 5 ਸੂਬਿਆਂ 'ਚ ਵੈਟ ਬਰਾਬਰ ਕਰਨ 'ਤੇ ਚਰਚਾ ਕੀਤੀ ਜਾਵਗੀ। ਇਸ ਤੋਂ ਇਲਾਵਾ ਕਈ ਸੂਬਿਆਂ ਦੇ ਵਿਰੋਧ ਦੇ ਕਾਰਨ ਕੇਂਦਰ ਵੀ ਪੈਟਰੋਲ, ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਉਣ ਦਾ ਪ੍ਰਸਤਾਵ ਫਿਲਹਾਲ ਟਾਲਣ ਬਾਰੇ ਸੋਚ ਰਿਹਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ 'ਚ ਡੀਜ਼ਲ ਤਕਰੀਬਨ 2 ਰੁਪਏ ਮਹਿੰਗਾ ਅਤੇ ਪੈਟਰੋਲ ਕਰੀਬ 4.50 ਰੁਪਏ ਸਸਤਾ ਹੋ ਸਕਦਾ ਹੈ। ਇਸ ਬਾਰੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਨ੍ਹਾਂ ਸੂਬਿਆਂ 'ਚ ਪੰਜਾਬ 'ਚ ਪੈਟਰੋਲ 'ਤੇ ਸਭ ਤੋਂ ਜ਼ਿਆਦਾ ਵੈਟ ਹੋਣ ਕਾਰਨ ਤਸਕਰੀ ਨਾਲ ਸੂਬੇ ਦੇ ਮਾਲੀਏ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੁਤਾਬਕ ਪੈਟਰੋਲ 'ਤੇ ਗੁਆਂਢੀ ਸੂਬੇ ਤਕਰੀਬਨ 28 ਫੀਸਦੀ ਅਤੇ ਡੀਜ਼ਲ 'ਤੇ 20 ਫੀਸਦੀ ਵੈਟ ਲਈ ਰਾਜ਼ੀ ਹੋ ਸਕਦੇ ਹਨ। ਇਸ ਨਾਲ ਕਿਸੇ ਵੀ ਸੂਬੇ ਨੂੰ ਮਾਲੀਆ ਨੁਕਸਾਨ ਨਹੀਂ ਹੋਵੇਗਾ। ਪੰਜਾਬ 'ਚ ਪੈਟਰੋਲ 'ਤੇ 35.65 ਫੀਸਦੀ ਵੈਟ ਹੈ ਅਤੇ ਡੀਜ਼ਲ 'ਤੇ 17.10 ਫੀਸਦੀ। ਮਨਪ੍ਰੀਤ ਬਾਦਲ ਮੁਤਾਬਕ ਪੈਟਰੋਲ 'ਤੇ ਵੈਟ ਘਟਾਉਣ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਤਸਕਰੀ ਰੁਕਣ ਨਾਲ ਵਿਕਰੀ ਵਧਣ ਅਤੇ ਡੀਜ਼ਲ 'ਤੇ ਵੈਟ 20 ਫੀਸਦੀ ਨਾਲ ਹੋਵੇਗੀ।
ਸਟੂਡੀਓ 'ਚੋਂ ਹਜ਼ਾਰਾਂ ਦਾ ਸਾਮਾਨ ਚੋਰੀ
NEXT STORY