ਚੰਡੀਗੜ੍ਹ (ਪਾਲ) : ਇਨਰਿਜ਼ਮ 'ਚ ਮਰੀਜ਼ ਦੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਕੇ ਫੁਲ ਜਾਂਦੀਆਂ ਹਨ, ਜਿਸ ਕਾਰਨ ਨਸਾਂ ਫਟ ਜਾਂਦੀਆਂ ਹਨ। ਇਨ੍ਹਾਂ ਮਰੀਜ਼ਾਂ ਦਾ ਇਲਾਜ ਹੁਣ ਤੱਕ ਓਪਨ ਸਰਜਰੀ ਦੇ ਸਹਾਰੇ ਹੀ ਕੀਤਾ ਜਾ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਪੀ. ਜੀ. ਆਈ. 'ਚ ਇਨ੍ਹਾਂ ਮਰੀਜ਼ਾਂ ਦਾ ਇਲਾਜ ਇਕ ਨਵੀਂ ਤਕਨੀਕ ਦੇ ਜ਼ਰੀਏ ਕੀਤਾ ਜਾ ਰਿਹਾ ਹੈ। ਪੀ. ਜੀ.ਆਈ. ਨਿਊਰੋਲਾਜੀ ਵਿਭਾਗ ਦੇ ਪ੍ਰਧਾਨ ਡਾ. ਵਿਵੇਕ ਲਾਲ ਅਨੁਸਾਰ ਇੰਡੋਵੈਸਕੂਲਰ ਤਕਨੀਕ ਨਾ ਸਿਰਫ ਇਨ੍ਹਾਂ ਮਰੀਜ਼ਾਂ ਨੂੰ ਚੰਗਾ ਇਲਾਜ ਦੇ ਰਹੀ ਹੈ, ਸਗੋਂ ਇਸ ਤਕਨੀਕ ਨੇ ਓਪਨ ਸਰਜਰੀ ਦੌਰਾਨ ਹੋਣ ਵਾਲੇ ਰਿਸਕ ਫੈਕਟਰਜ਼ ਨੂੰ ਵੀ ਘੱਟ ਕਰ ਦਿੱਤਾ ਹੈ। ਡਾ. ਲਾਲ ਦੀ ਮੰਨੀਏ ਤਾਂ 30-40 ਸਾਲ ਪਹਿਲਾਂ ਪੀ. ਜੀ. ਆਈ. ਸਮੇਤ ਦੁਨੀਆਂ ਭਰ 'ਚ ਇਨਰਿਜ਼ਮ ਦਾ ਇਲਾਜ ਓਪਨ ਸਰਜਰੀ ਨਾਲ ਕੀਤਾ ਜਾ ਰਿਹਾ ਹੈ। ਜਿਸ 'ਚ ਦਿਮਾਗ ਦੀ ਗੱਡੀ ਨੂੰ ਹਟਾ ਕੇ ਡੈਮੇਜ ਨਸ 'ਤੇ ਇਕ ਕਲਿੱਪ ਲਾਇਆ ਜਾਂਦਾ ਹੈ, ਜੋ ਇਸ ਦਾ ਸਟੈਂਡਰਟ ਟ੍ਰੀਟਮੈਂਟ ਹੈ ਪਰ ਇੰਡੋਵੈਸਕੂਲਰ ਤਕਨੀਕ 'ਚ ਉਸੇ ਤਰ੍ਹਾਂ ਕੰਮ ਕੀਤਾ ਜਾਂਦਾ ਹੈ, ਜਿਵੇਂ ਕਿ ਦਿਲ 'ਚ ਸਟੰਟਿੰਗ ਦੌਰਾਨ ਕੀਤਾ ਜਾਂਦਾ ਹੈ। ਇਸ 'ਚ ਬਿਨਾਂ ਵੱਡੇ ਕੱਟ ਲਾਏ ਤਾਰਾਂ ਦੀ ਮਦਦ ਨਾਲ ਦਿਮਾਗ ਦੀਆਂ ਨਸਾਂ ਤੱਕ ਪਹੁੰਚਿਆ ਜਾਂਦਾ ਹੈ।
ਉਤਰ 'ਚ ਏਮਜ਼ ਤੇ ਪੀ. ਜੀ. ਆਈ. ਦੋ ਅਜਿਹੇ ਹਸਪਤਾਲ ਹਨ, ਜਿੱਥੇ ਮਰੀਜ਼ਾਂ ਨੂੰ ਇਹ ਇਲਾਜ਼ ਮਿਲ ਰਿਹਾ ਹੈ। ਡਾ. ਲਾਲ ਅਨੁਸਾਰ ਭਾਵੇਂ ਹੀ ਏਮਜ਼ 'ਚ ਵੀ ਇਹ ਤਕਨੀਕ ਮੌਜ਼ੂਦ ਹੈ ਪਰ ਪੀ. ਜੀ. ਆਈ. ਏਮਜ਼ ਤੋਂ ਜ਼ਿਆਦਾ ਸਰਜਰੀ ਕਰ ਚੁੱਕਾ ਹੈ। ਪਿਛਲੇ ਸਾਲ ਪੀ. ਜੀ. ਆਈ. ਨੇ 150 ਦੇ ਲਗਭਗ ਮਰੀਜ਼ਾਂ ਨੂੰ ਇੰਡਵੈਸਕੂਲਰ ਦੇ ਜ਼ਰੀਏ ਇਲਾਜ ਦਿੱਤਾ ਸੀ। ਜਦੋਂ ਕਿ ਏਮਜ਼ 'ਚ ਇਸਦਾ ਅੰਕੜਾ 80 ਤੋਂ 90 ਮਰੀਜ਼ਾਂ ਦਾ ਹੈ। ਡਾ. ਲਾਲ ਅਨੁਸਾਰ ਪਹਿਲਾਂ ਡਾਕਟਰਾਂ ਕੋਲ ਬਦਲ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਓਪਨ ਸਰਜਰੀ ਹੀ ਕਰਨੀ ਪੈਂਦੀ ਸੀ।
ਇਨਰਿਜ਼ਮ ਇਕ ਜਨਮਜਾਤ ਹੋਣ ਵਾਲੀ ਬੀਮਾਰੀ ਹੈ, ਜਿਸ 'ਚ ਉਮਰ ਦੇ ਨਾਲ-ਨਾਲ ਵਿਅਕਤੀ ਦੀ ਦਿਮਾਗ 'ਚ ਮੌਜੂਦ ਨਸਾਂ ਕਮਜ਼ੋਰ ਹੋਣ ਲੱਗਦੀਆਂ ਹਨ। 50 ਤੋਂ 70 ਸਾਲ ਦੀ ਉਮਰ ਦੇ ਲੋਕਾਂ 'ਚ ਇਹ ਆਮ ਤੌਰ 'ਤੇ ਪਾਈ ਜਾਂਦੀ ਹੈ ਪਰ ਬਹੁਤੇ ਮਾਮਲਿਆਂ 'ਚ ਬੱਚਿਆਂ 'ਚ ਵੀ ਇਹ ਬੀਮਾਰੀ ਦੇਖਣ ਨੂੰ ਮਿਲਦੀ ਹੈ। ਕਈ ਖੋਜਾਂ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਜਨਮਜਾਤ ਇਸ ਬੀਮਾਰੀ 'ਚ ਸਮੋਕਿੰਗ ਤੇ ਬਲੱਡ ਪ੍ਰੈਸ਼ਰ ਇਸ ਦੇ ਰਿਸਕ ਫੈਕਟਰ ਨੂੰ ਵਧਾ ਦਿੰਦੇ ਹਨ। ਇਸ ਬੀਮਾਰੀ ਦੀ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਜਦੋ ਤੱਕ ਵਿਅਕਤੀ ਦੀ ਨਸ ਨਹੀਂ ਫਟ ਜਾਂਦੀ ਉਦੋ ਤੱਕ ਇਸ ਬੀਮਾਰੀ ਦਾ ਪਤਾ ਨਹੀਂ ਚੱਲਦਾ। ਭਾਰਤ 'ਚ 90 ਫੀਸਦੀ ਮਰੀਜ਼ਾਂ ਦੀ ਨਸ ਫਟਣ ਤੋਂ ਬਾਅਦ ਹੀ ਇਲਾਜ ਕੀਤਾ ਜਾਂਦਾ ਹੈ। 30 ਫੀਸਦੀ ਲੋਕ ਹਸਪਤਾਲ ਤੱਕ ਹੀ ਨਹੀਂ ਪਹੁੰਚ ਪਾਉਂਦੇ, ਜਿਸ ਕਾਰਨ 60 ਤੋਂ 70 ਫੀਸਦੀ ਮਰੀਜ਼ ਹੀ ਬਚ ਪਾਉਂਦੇ ਹਨ।
7 ਨਵੰਬਰ ਤੱਕ ਨਹੀਂ ਵੱਜਣਗੀਆਂ ਲੱਖਾਂ ਕੁਆਰਿਆਂ ਦੀਆਂ ਸ਼ਹਿਨਾਈਆਂ
NEXT STORY