ਬੀਜਿੰਗ– ਤੀਜਾ ਦਰਜਾ ਪ੍ਰਾਪਤ ਸੰਯੁਕਤ ਰਾਜ ਅਮਰੀਕਾ ਦੀ ਅਮਾਂਡਾ ਅਨਿਸਿਮੋਵਾ, ਚਾਈਨਾ ਓਪਨ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਚੈੱਕ ਗਣਰਾਜ ਦੀ ਨੌਜਵਾਨ ਖਿਡਾਰਨ ਲਿੰਡਾ ਨੋਸਕੋਵਾ ਨਾਲ ਭਿੜੇਗੀ ਕਿਉਂਕਿ ਦੋਵੇਂ ਸੈਮੀਫਾਈਨਲ ਵਿਚ ਉਲਟ ਅੰਦਾਜ਼ ਵਿਚ ਅੱਗੇ ਵਧੀਆਂ। ਅਮਾਂਡਾ ਨੇ ਜਿੱਥੇ ਕੋਕੋ ਗਾਫ ਨੂੰ 6-1, 6-2 ਨਾਲ ਹਰਾਇਆ ਸੀ, ਉੱਥੇ ਹੀ, ਹੁਣ ਨੋਸਕੋਵਾ ਨੇ ਪੇਗੁਲਾ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਹਾਲਾਂਕਿ ਪੇਗੁਲਾ ਨੇ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ ਸੀ ਪਰ ਨੋਸਕੋਵਾ ਨੇ ਵਾਪਸੀ ਕਰਦੇ ਹੋਏ 6-3, 1-6, 7-6 ਨਾਲ ਜਿੱਤ ਹਾਸਲ ਕਰ ਲਈ।
ਇੰਟਰ ਮਿਲਾਨ ਨੇ ਸਿਰੀ-ਏ ’ਚ ਕ੍ਰੇਮੋਨੇਸ ਨੂੰ ਹਰਾਇਆ
NEXT STORY