ਚੰਡੀਗੜ੍ਹ : ਚੰਡੀਗੜ੍ਹ 'ਚੋਂ ਕੋਰੋਨਾ ਵਾਇਰਸ ਨੂੰ ਦੂਰ ਕਰਨ ਲਈ ਪੀ. ਜੀ. ਆਈ. ਦੇ ਡਾਕਟਰਾਂ ਦੀ ਟੀਮ ਨੇ ਲੇਖਾ-ਜੋਖਾ ਸ਼ੁਰੂ ਕਰ ਦਿੱਤਾ ਹੈ। ਸੱਤ ਦਿਨਾਂ 'ਚ ਟੀਮ ਦੱਸੇਗੀ ਕਿ ਬਾਪੂਧਾਮ ਕਾਲੋਨੀ ਨੂੰ ਵਾਇਰਸ ਮੁਕਤ ਕਿਸ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ ? ਕਿਸ ਤਰ੍ਹਾਂ ਬਾਪੂਧਾਮ ਦੇ ਨਿਵਾਸੀਆਂ ਨੂੰ ਸੋਸ਼ਲ ਡਿਸਟੈਂਸਿੰਗ ਪ੍ਰਤੀ ਜਾਗਰੂਕ ਕੀਤਾ ਜਾਵੇ? ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਪੀ. ਜੀ. ਆਈ. ਦੀ ਟੀਮ ਨੂੰ ਬਾਪੂਧਾਮ ਨੂੰ ਕੋਰੋਨਾ ਮੁਕਤ ਕਰਨ ਲਈ ਗਾਈਡ ਕਰਨ ਲਈ ਕਿਹਾ ਹੈ। ਬਾਪੂਧਾਮ ਕਾਲੋਨੀ 'ਚ 120 ਤੋਂ ਜ਼ਿਆਦਾ ਕੋਰੋਨਾ ਮਰੀਜ਼ ਆ ਚੁੱਕੇ ਹਨ।
ਇਹ ਵੀ ਪੜ੍ਹੋ : ਰੂਪਨਗਰ 'ਚ 17 ਮਰੀਜ਼ 'ਕੋਰੋਨਾ' 'ਤੇ ਫਤਿਹ ਹਾਸਲ ਕਰਕੇ ਘਰਾਂ ਨੂੰ ਪਰਤੇ
ਟੀਮ 'ਚ ਕਮਿਊਨਿਟੀ ਮੈਡੀਸਨ ਵਿਭਾਗ ਦੇ ਮਾਹਰ ਪ੍ਰੋ. ਜੇ. ਐੱਸ. ਠਾਕੁਰ, ਵਾਇਰੋਲਾਜੀ ਵਿਭਾਗ ਦੇ ਐੱਚ. ਓ. ਡੀ. ਪ੍ਰੋ. ਆਰ. ਕੇ. ਰਾਠੋ, ਵਾਇਰੋਲਾਜੀ ਮਾਹਰ ਪ੍ਰੋ. ਈਸ਼ਾਨੀ ਬੋਰਾ, ਮੈਡੀਸਨ ਤੋਂ ਪ੍ਰੋ. ਆਸ਼ੀਸ਼ ਭੱਲਾ ਬਾਪੂਧਾਮ ਕਾਲੋਨੀ ਦਾ ਦੌਰਾ ਕਰ ਚੁੱਕੇ ਹਨ। ਚੰਡੀਗੜ੍ਹ ਪ੍ਰਸਾਸ਼ਨ ਨੂੰ ਬਾਪੂਧਾਮ ਕਾਲੋਨੀ ਦੀ ਸਥਿਤੀ 'ਚ ਸੁਧਾਰ ਲਈ ਦਿੱਤੀਆਂ ਜਾਣ ਵਾਲੀਆਂ ਸਿਫਾਰਿਸ਼ਾਂ ਲਈ ਕੋਵਿਡ ਦੇ ਇਲਾਜ 'ਚ ਡੈਨਾਤ ਡਾਕਟਰ, ਹੈਲਥ ਪ੍ਰੋਫੈਸ਼ਨਲ, ਕੋਰੋਨਾ ਮਰੀਜ਼ਾਂ ਦੀ ਮਦਦ ਕਰਨ ਵਾਲੇ ਐੱਨ. ਜੀ. ਓ. ਨਾਲ ਵੀ ਗੱਲਬਾਤ ਕਰ ਰਹੇ ਹਨ।
ਇਹ ਵੀ ਪੜ੍ਹੋ : ਕਰਫਿਊ 'ਚ ਢਿੱਲ ਦਾ ਮਾਮਲਾ : ਹਾਈਕੋਰਟ ਦੇ ਚੀਫ ਜਸਟਿਸ ਨੇ ਕੀਤੀ ਟਿੱਪਣੀ
ਕਈ ਪਹਿਲੂਆਂ 'ਤੇ ਵਿਚਾਰ ਹੋਵੇਗਾ
ਪ੍ਰੋ. ਜੇ. ਐੱਸ. ਠਾਕੁਰ ਦਾ ਕਹਿਣਾ ਹੈ ਕਿ ਚੰਡੀਗੜ੍ਹ ਅਤੇ ਬਾਪੂਧਾਮ ਕਾਲੋਨੀ ਨੂੰ ਵਾਇਰਸ ਮੁਕਤ ਕਰਨ ਲਈ ਪੂਰੀ ਪਲਾਨਿੰਗ ਦੀ ਜ਼ਰੂਰਤ ਹੈ। ਰਿਪੋਰਟ ਬਣਾਉਣ ਤੋਂ ਪਹਿਲਾਂ ਕਈ ਪਹਿਲੂਆਂ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਇਹ ਵੀ ਵੇਖਣਾ ਹੈ ਕਿ ਕਾਲੋਨੀ 'ਚ ਵਾਇਰਸ ਇੰਨਾ ਕਿਵੇਂ ਫੈਲਿਆ ? ਕਾਲੋਨੀ ਦੇ ਘਰਾਂ ਦੀ ਨਜ਼ਦੀਕੀ ਜਾਂ ਘਰਾਂ ਦੇ ਅੰਦਰ ਰਹਿਣ ਵਾਲੇ ਲੋਕਾਂ ਦੀ ਗਿਣਤੀ ਕਿਸ ਕਾਰਣ ਤੋਂ ਵਾਇਰਸ ਨੇ ਕਾਲੋਨੀ 'ਚ ਵਿਕਰਾਲ ਰੂਪ ਲਿਆ, ਇਸਦਾ ਮੰਥਨ ਕੀਤਾ ਜਾਵੇਗਾ। ਚੰਡੀਗੜ੍ਹ ਨੂੰ ਕੋਰੋਨਾ ਮੁਕਤ ਰੱਖਣ ਲਈ ਕਿਸ ਤਰ੍ਹਾਂ ਨਾਲ ਅੱਗੇ ਚੱਲਣਾ ਹੈ, ਇਨ੍ਹਾਂ ਤੱਥਾਂ ਨਾਲ ਜੁੜੀਆਂ ਸਿਫਾਰਿਸ਼ਾਂ ਵੀ ਤਿਆਰ ਕੀਤੀਆਂ ਜਾਣਗੀਆਂ।
ਦੁਬਈ 'ਚ ਮਰੇ ਹਰਦੀਪ ਦੇ ਪਰਿਵਾਰ ਦੇ ਡਾ. ਓਬਰਾਏ ਨੇ ਪੂੰਝੇ ਅੱਥਰੂ
NEXT STORY