ਚੰਡੀਗੜ੍ਹ— ਇੱਥੋਂ ਦੇ ਪੀ. ਜੀ. ਆਈ. ਹਸਪਤਾਲ ਨੇ ਆਪਣੇ ਸੁਨਹਿਰੇ ਇਤਿਹਾਸ ਵਿਚ ਇਕ ਹੋਰ ਕਾਮਯਾਬੀ ਦਰਜ ਕੀਤੀ ਹੈ। ਇਹ ਦੇਸ਼ ਦਾ ਪਹਿਲਾ ਫੇਫੜਾ ਟਰਾਂਸਪਲਾਂਟ ਕਰਨ ਵਾਲਾ ਸਰਕਾਰੀ ਹਸਪਤਾਲ ਬਣ ਗਿਆ ਹੈ। ਹਸਪਤਾਲ ਵਿਚ ਮੰਗਲਵਾਰ ਨੂੰ ਪਹਿਲੀ ਵਾਰ 35 ਸਾਲਾ ਔਰਤ ਦੇ ਫੇਫੜਿਆਂ ਦਾ ਟਰਾਂਸਪਲਾਂਟ ਸਫਲਤਾਪੂਰਵਕ ਕੀਤਾ ਗਿਆ। ਉਸ ਦੇ ਦਿਮਾਗੀ ਤੌਰ 'ਤੇ ਮ੍ਰਿਤਕ 22 ਸਾਲਾ ਨੌਜਵਾਨ ਦੇ ਫੇਫੜੇ ਲਗਾਏ ਗਏ। ਇਹ ਨੌਜਵਾਨ ਮੋਗਾ ਦਾ ਸੀ ਅਤੇ ਉਸ ਦੇ ਫੇਫੜੇ ਸੰਗਰੂਰ ਦੀ ਔਰਤ ਨੂੰ ਲਗਾਏ ਗਏ।
ਉੱਤਰੀ ਭਾਰਤ ਵਿਚ ਕੋਈ ਵੀ ਹਸਪਤਾਲ ਫੇਫੜੇ ਟਰਾਂਸਪਲਾਂਟ ਨਹੀਂ ਕਰਦਾ। ਇੱਥੋਂ ਤੱਕ ਕਿ ਦਿੱਲੀ ਦਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ (ਏਮਜ਼) ਵੀ ਇਹ ਇਲਾਜ ਮੁਹੱਈਆ ਨਹੀਂ ਕਰਵਾਉਂਦਾ। ਦੱਖਣੀ ਭਾਰਤ ਵਿਚ ਕੁਝ ਪ੍ਰਾਈਵੇਟ ਹਸਪਤਾਲਾਂ ਵਿਚ ਫੇਫੜਿਆਂ ਦਾ ਟਰਾਂਸਪਲਾਂਟ ਕੀਤਾ ਜਾਂਦਾ ਹੈ।
ਕਰਜ਼ੇ ਤੋਂ ਦੁੱਖੀ ਕਿਸਾਨ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ
NEXT STORY