ਪ੍ਰੋ. ਰੀਨਾ
9780022733
ਮੌਜੂਦਾ ਸਮੇਂ ਵਿਚ ਜੇਕਰ ਅਸੀਂ ਆਲੇ-ਦੁਆਲੇ ਝਾਤ ਮਾਰੀਏ ਤਾਂ ਹਰ ਪਾਸੇ ਕੋਰੋਨਾ ਵਾਇਰਸ ਦੀ ਹੀ ਗੱਲ ਚੱਲ ਰਹੀ ਹੈ। ਅਖ਼ਬਾਰਾਂ, ਰੇਡੀਓ, ਨਿਊਜ਼ ਚੈਨਲ ਦੀਆਂ ਸੁਰੱਖਿਆ ਦੇ ਵਿਚ ਕੋਰੋਨਾ ਵਾਇਰਸ ਦੀਆਂ ਖਬਰਾਂ ਹੀ ਹੁੰਦੀਆਂ ਹਨ। ਜੇਕਰ ਅਸੀਂ ਸੋਸ਼ਲ ਮੀਡੀਆ ਦੇਖਦੇ ਹਾਂ ਤਾਂ ਉਥੇ ਵੀ ਜ਼ਿਆਦਾਤਰ ਕੋਰੋਨਾ ਵਾਇਰਸ ਨਾਲ ਸਬੰਧਿਤ ਪੋਸਟਾਂ ਹੀ ਵੇਖਣ ਤੇ ਪੜ੍ਹਨ ਨੂੰ ਮਿਲਦੀਆਂ ਹਨ। ਜੇਕਰ ਅਸੀਂ ਆਪਣੇ ਰਿਸ਼ਤੇਦਾਰ, ਸਕੇ-ਸਬੰਧੀ, ਦੋਸਤ, ਮਿੱਤਰ ਨੂੰ ਫੋਨ ਵੀ ਕਰਦੇ ਹਾਂ ਤਾਂ ਵੀ ਕੋਰੋਨਾ ਵਾਇਰਸ ਦੇ ਸਬੰਧ ਵਿਚ ਹੀ ਜ਼ਿਆਦਾਤਰ ਗੱਲਬਾਤ ਹੁੰਦੀ ਹੈ। ਬਿਨਾਂ ਕਿਸੇ ਸ਼ੱਕ ਇਹ ਇਕ ਮਹਾਮਾਰੀ ਹੈ ਪਰ ਜਦੋਂ ਅਸੀਂ ਹਰ ਵੇਲੇ ਇੱਕੋ ਹੀ ਵਿਸ਼ੇ ’ਤੇ ਗੱਲ ਕਰਦੇ ਹਾਂ ਜਾਂ ਇਕੋ ਹੀ ਸਮੱਸਿਆ ਦੀ ਗੱਲ ਕਰਦੇ ਹਾਂ ਤਾਂ ਸਾਡੇ ਵਿਚ ਨਕਾਰਾਤਮਕ ਵਿਚਾਰ ਆ ਜਾਂਦੇ ਹਨ। ਇਹੋ ਜਿਹੇ ਮਾਹੌਲ ਵਿਚ ਆਪਣੇ ਆਪ ਨੂੰ ਸਕਾਰਾਤਮਕ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਣ ਤੋਂ ਪਹਿਲਾਂ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਪੰਜਾਬ ਡਾਇਰੀ 3 : ਲਹਿੰਦੇ ਪੰਜਾਬ ਦੀਆਂ ਮੁਹੱਬਤੀ ਤਸਵੀਰਾਂ
ਪੜ੍ਹੋ ਇਹ ਵੀ ਖਬਰ - ਹੁਣ 'ਆਕਾਸ਼ ਦੀ ਗੰਗਾ' ਅਤੇ 'ਧਰਤੀ ਦੀ ਗੰਗਾ' ਦੋਵੇਂ ਨਜ਼ਰ ਆਉਂਦੀਆਂ ਹਨ !
ਪੜ੍ਹੋ ਇਹ ਵੀ ਖਬਰ - ਕੋਰੋਨਾ ਮਹਾਮਾਰੀ ’ਚ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਦੀ ਜਾਣੋ ਸ਼ਮੂਲੀਅਤ (ਵੀਡੀਓ)
ਜੇਕਰ ਅਸੀਂ ਆਪਣੇ ਇਤਿਹਾਸ ਵਲ ਝਾਤ ਮਾਰੀਏ ਤਾਂ ਇਸ ਗੱਲ ਦਾ ਅੰਦਾਜ਼ਾ ਹੁੰਦਾ ਹੈ ਕਿ ਵੱਡੀਆਂ-ਵੱਡੀਆਂ ਜੰਗਾਂ ਵਿਚ ਜਿੱਤ ਉਨ੍ਹਾਂ ਦੀ ਹੁੰਦੀ ਹੈ, ਜੋ ਸਰੀਰਕ ਸਮਰੱਥਾ ਨਾਲੋਂ ਮਾਨਸਿਕ ਤੌਰ ’ਤੇ ਜ਼ਿਆਦਾ ਮਜ਼ਬੂਤ ਹੁੰਦੇ ਹਨ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਚੜ੍ਹਦੀ ਕਲਾ ਦਾ ਫ਼ਲਸਫਾ ਸਿਖਾਇਆ ਹੈ ਕਿ ਚਾਹੇ ਸੁੱਖ ਹੋਵੇ, ਦੁਖ ਹੋਵੇ, ਖੁਸ਼ੀ ਹੋਵੇ ਜਾਂ ਗਮ ਹੋਵੇ, ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ। ਚੜ੍ਹਦੀ ਕਲਾ ਵਿਚ ਰਹਿਣ ਲਈ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਸਥਿਰ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਜਦੋਂ ਮਾਨਸਿਕ ਤੌਰ ’ਤੇ ਅਸੀਂ ਮਜ਼ਬੂਤ ਹੋਵਾਂਗੇ ਤਾਂ ਹੀ ਅਸੀਂ ਕਿਸੇ ਵੀ ਜੰਗ, ਸਮੱਸਿਆ, ਬੀਮਾਰੀ ਦਾ ਸਾਹਮਣਾ ਕਰ ਸਕਦੇ ਹਾਂ।
ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਨਜਿੱਠਣ ਦਾ ਰਾਹ : ‘ਘਰ ’ਚ ਟਾਈਮ ਟੇਬਲ ਬਣਾ ਕੇ ਪੜ੍ਹਾਈ ਕਰੀਏ’
ਪੜ੍ਹੋ ਇਹ ਵੀ ਖਬਰ - World Book Day Special : ਲਾਕਡਾਊਨ ਦੇ ਸਮੇਂ ਵਿਚ ਮਨ ਦੀ ਤਾਲਾਬੰਦੀ ਨੂੰ ਖੋਲ੍ਹਦੀਆਂ ਇਹ ਕਿਤਾਬਾਂ
ਇਹ ਮਾਨਸਿਕ ਤੌਰ ’ਤੇ ਸਥਿਰ ਹੋਣ ਅਤੇ ਚੜ੍ਹਦੀ ਕਲਾ ਦੀ ਨਿਸ਼ਾਨੀ ਹੀ ਹੈ ਕਿ ਚਮਕੌਰ ਦੀ ਜੰਗ ਵਿਚ 40 ਸਿੰਘਾਂ ਨੇ ਦਸ ਲੱਖ ਮੁਗ਼ਲ ਫੌਜ ਦਾ ਸਾਹਮਣਾ ਕੀਤਾ ਸੀ। ਜੇਕਰ ਅਸੀਂ ਸਾਰਾਗੜ੍ਹੀ ਦੀ ਲੜਾਈ ਵੱਲ ਝਾਤ ਮਾਰੀਏ ਤਾਂ ਸਾਰਾਗੜ੍ਹੀ ਦੀ ਲੜਾਈ ਵਿਚ ਤਕਰੀਬਨ 12 ਹਜ਼ਾਰ ਤੋਂ ਵੱਧ ਅਫਗਾਨਾਂ ਦਾ ਸਾਹਮਣਾ 21 ਸਿੰਘਾਂ ਨੇ ਕੀਤਾ ਸੀ l ਯਾਨੀ ਕਿ ਜਦੋਂ ਅਸੀ ਮਾਨਸਿਕ ਤੌਰ ’ਤੇ ਮਜ਼ਬੂਤ ਹੁੰਦੇ ਹਾਂ ਤਾਂ ਸਰੀਰਕ ਤੌਰ ’ਤੇ ਵੀ ਅਸੀਂ ਵੱਧ ਸਮਰੱਥ ਹੋ ਜਾਂਦੇ ਹਾਂ। ਫਿਰ ਅਸੀਂ ਕਿਸੇ ਵੀ ਚੀਜ਼ ਦਾ ਸਾਹਮਣਾ ਕਰ ਸਕਦੇ ਹਾਂ ਚਾਹੇ ਬੀਮਾਰੀ ਹੋਵੇ, ਚਾਹੇ ਉਹ ਸਮੱਸਿਆ ਹੋਵੇ ਜਾਂ ਯੁੱਧ ਹੋਵੇ l ਇਹ ਸਾਰੇ ਮਾਹੌਲ ਵਿਚ ਸਕਾਰਾਤਮਕ ਰਹਿਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਕਾਰਾਤਮਕ ਰਹਿ ਕੇ ਅਸੀਂ ਆਪਣੇ ਆਪ ਨੂੰ ਸਥਿਰ ਰੱਖ ਸਕਦੇ ਹਾਂ ਅਤੇ ਸਮੱਸਿਆ ਦਾ ਸਾਹਮਣਾ ਕਰ ਸਕਦੇ ਹਾਂ ।
ਕਲਯੁਗੀ ਪਿਓ ਦੀ ਸ਼ਰਮਸਾਰ ਕਰਤੂਤ, ਪੈਸਿਆਂ ਖਾਤਿਰ ਵੇਚ ਦਿੱਤਾ 4 ਦਿਨਾਂ ਦਾ ਪੁੱਤ (ਵੀਡੀਓ)
NEXT STORY