ਫਿਰੋਜ਼ਪੁਰ (ਸੰਨੀ ਚੋਪੜਾ)—ਫਿਰੋਜ਼ਪੁਰ 'ਚ ਬੜੀ ਧੂਮਧਾਮ ਨਾਲ ਬਸੰਤ ਮਨਾਈ ਜਾਂਦੀ ਹੈ। ਦੂਰ-ਦੂਰ ਤੋਂ ਲੋਕ ਫਿਰੋਜ਼ਪੁਰ 'ਚ ਬਸੰਤ ਮਨਾਉਣ ਲਈ ਦੂਜੇ ਦੇਸ਼ਾਂ ਅਤੇ ਸੂਬਿਆਂ ਤੋਂ ਆਉਂਦੇ ਹਨ। ਜਾਣਕਾਰੀ ਮੁਤਾਬਕ ਬਸੰਤ ਤੋਂ ਇਕ ਦੋ-ਦਿਨ ਪਹਿਲਾਂ ਹੀ ਪਤੰਗਾਂ ਦੀਆਂ ਦੁਕਾਨਾਂ 'ਤੇ ਖਰੀਦਦਾਰਾਂ ਦੀ ਰੌਣਕ ਲੱਗ ਜਾਂਦੀ ਹੈ। ਉੱਥੇ ਦੁਕਾਨਾਂ 'ਚ ਰੰਗ-ਬਿਰੰਗੀ ਪਤੰਗਾਂ ਸਜੀਆਂ ਹੁੰਦੀਆਂ ਹਨ। ਬਸੰਤ ਪੰਚਮੀ ਮਨਾਉਣ ਲਈ ਦੁਕਾਨਦਾਰਾਂ ਨੇ ਛੋਟੇ ਤੋਂ ਲੈ ਕੇ ਬੱਚੇ ਤੱਕ ਦੀਆਂ ਪਤੰਗਾਂ ਅਤੇ ਡੋਰ ਰੱਖੀ ਹੋਈ ਹੈ।
ਦੂਜੇ ਪਾਸੇ ਫਿਰੋਜ਼ਪੁਰ ਕੈਂਟ ਦੇ ਦੁਕਾਨਦਾਰ ਪਕੰਜ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਬਸੰਤ ਸਭ ਤੋਂ ਵਧੀਆ ਹੁੰਦੀ ਹੈ। ਲੋਕ ਕਾਫੀ ਪਤੰਗਾਂ ਅਤੇ ਡੋਰਾਂ ਖਰੀਦ ਰਹੇ ਹਨ। ਦੁਕਾਨਦਾਰ ਨੇ ਕਿਹਾ ਕਿ ਚਾਈਨਾ ਡੋਰ ਨੇ ਬਸੰਤ ਦਾ ਸਾਰਾ ਮਜ਼ਾ ਖਰਾਬ ਕੀਤਾ ਹੋਇਆ ਸੀ, ਪਰ ਹੁਣ ਚਾਈਨਾ ਡੋਰ ਬੰਦ ਹੈ ਤਾਂ ਲੋਕਾਂ 'ਚ ਕਾਫੀ ਕ੍ਰੇਜ ਹੈ।
ਪੰਜਾਬ ਡੀ. ਜੀ. ਪੀ. ਦੀ ਨਿਯੁਕਤੀ ਤੋਂ ਖਫਾ 'ਮੁਸਤਫਾ' ਕੋਲੋਂ ਖੁੱਸਿਆ ਇਹ ਅਹੁਦਾ
NEXT STORY