ਮੋਗਾ (ਵਿਪਨ)—ਸੜਕ 'ਤੇ ਚਲਦਿਆਂ, ਘਰ ਦੇ ਬਾਹਰ, ਜਾਂ ਕਿਸੀ ਦੁਕਾਨ ਦੇ ਬਾਹਰ ਖੜ੍ਹੇ ਹੋ ਕੇ ਫੋਨ ਚਲਾਉਣ ਨਾਲ ਤੁਹਾਨੂੰ ਆਪਣੇ ਫੋਨ ਤੋਂ ਹੱਥ ਧੋਣਾ ਪੈ ਸਕਦਾ ਹੈ। ਕਿਉਂਕਿ ਸ਼ਹਿਰ 'ਚ ਲੁੱਟਾਂ-ਖੋਹਾਂ ਕਰਨ ਵਾਲੇ ਬੇਖੌਫ ਤੁਹਾਡੇ ਨੇੜੇ-ਤੇੜੇ ਘੁੰਮ ਰਹੇ ਹਨ। ਜਾਣਕਾਰੀ ਮੁਤਾਬਕ ਇਹ ਘਟਨਾ ਮੋਗਾ ਦੀ ਹੈ, ਜਿੱਥੇ
ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਮਜ਼ੇ ਨਾਲ ਫੋਨ ਚਲਾ ਰਿਹਾ ਸੀ ਕਿ ਮੋਟਰਸਾਈਕਲ ਤੇ ਸਵਾਰ 2 ਚੋਰਾਂ ਨੇ ਝਪਟਾ ਮਾਰ ਫੋਨ ਖੋਹ ਫਰਾਰ ਹੋ ਗਿਆ, ਤੇ ਦੁਕਾਨਦਾਰ ਦੇਖਦਾ ਰਹਿ ਗਿਆ। ਤੇ ਇਹ ਸਾਰੀ ਘਟਨਾ ਨਾਲ ਦੀ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ।
ਪੀੜਤ ਵੱਲੋਂ ਸੀ.ਸੀ.ਟੀ.ਵੀ. ਦੀਆਂ ਤਸਵੀਰਾਂ ਤੇ ਸ਼ਿਕਾਇਤ ਪੁਲਸ ਨੂੰ ਦਰਜ ਕਰਵਾਈ। ਜਿਸ 'ਤੇ ਪੁਲਸ ਨੇ ਮਾਮਲਾ ਦਰਜ ਕਰ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਸਬਕ ਸਿੱਖਣ ਦੀ ਲੋੜ ਹੈ ਰਸਤੇ 'ਤੇ ਚਲਦਿਆਂ ਫੋਨ ਦੀ ਘੱਟ ਵਰਤੋਂ ਕੀਤੀ ਜਾਵੇ ਤਾਂ ਜੋ ਲੁੱਟ ਜਿਹੀ ਵਾਰਦਾਤ ਤੋਂ ਬਚਿਆਂ ਜਾ ਸਕੇ।
ਕੈਪਟਨ ਨੇ ਕੀਤੀ ਪ੍ਰਿਅੰਕਾ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਏ ਜਾਣ ਦੀ ਵਕਾਲਤ
NEXT STORY